05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਇਨਵੈਸਟਿਚਰ ਸਮਾਗਮ ਕਰਵਾਇਆ

ਅਜੀਤ ਡੈਸਕ 09-05-2026
ਬੰਗਾ, 8 ਮਈ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਇਨਵੈਸਟਿਚਰ ਸਮਾਗਮ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਏ ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਵਲੋਂ ਮਹਿਮਾਨਾਂ ਦੇ ਤਹਿ ਦਿਲੋਂ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਮੰਚ ਸੰਚਾਲਕਾਂ ਵਲੋਂ ਸਮਾਗਮ ਸ਼ੁਰੂ ਕਰਨ ਲਈ ਆਗਿਆ ਲਈ ਗਈ | ਸਮਾਗਮ ਦਾ ਸ਼ੁੱਭ ਆਰੰਭ ਦੀਪ ਪ੍ਰਜਵਲਨ ਨਾਲ ਕੀਤਾ, ਜੋ ਮਹਿਮਾਨਾਂ ਤੇ ਪਿ੍ੰਸੀਪਲ ਮੈਡਮ ਵਲੋਂ ਸਰਸਵਤੀ ਵੰਦਨਾ ਦੇ ਮਧੁਰ ਸੁਰਾਂ ਦੇ ਦਰਮਿਆਨ ਕੀਤਾ | ਇਸ ਪਵਿੱਤਰ ਮੌਕੇ ਨੇ ਪੂਰੇ ਮਾਹੌਲ ਨੂੰ ਭਗਤੀ, ਸਕਾਰਾਤਮਕਤਾ ਤੇ ਆਤਮਿਕ ਉਰਜਾ ਨਾਲ ਭਰ ਦਿੱਤਾ | ਇਸ ਤੋਂ ਬਾਅਦ ਜਮਾਤ ਛੇਵੀਂ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਸੁਰੀਲਾ ਸਵਾਗਤੀ ਗੀਤ ਸਭ ਦੇ ਦਿਲਾਂ ਨੂੰ ਛੂਹ ਗਿਆ | ਅਗਲੇ ਪੜਾਅ ਵਿਚ ਵਿਦਿਆਰਥੀ ਕੌਂਸਲ ਮੈਂਬਰਾਂ ਦੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਦਰਸਾਉਂਦੀ ਆਚਾਰ ਸੰਹਿਤਾ ਪੇਸ਼ ਕੀਤੀ ਗਈ | ਉਪਰੰਤ ਪਿ੍ੰਸੀਪਲ ਮੈਡਮ ਵਲੋਂ ਨਵੇਂ ਚੁਣੇ ਗਏ ਜਮਾਤ ਮਾਨੀਟਰਾਂ ਨੂੰ ਬੈਜ ਅਤੇ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਚੁਣੇ ਗਏ ਵਿਦਿਆਰਥੀਆਂ ਨੇ ਸਕੂਲ ਦੇ ਅਨੁਸ਼ਾਸਨ, ਮਰਯਾਦਾ ਤੇ ਮੁੱਲਾਂ ਨੂੰ ਕਾਇਮ ਰੱਖਣ ਦੀ ਸਹੰੁ ਚੁੱਕੀ | ਇਸ ਮੌਕੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਦੌਰਾਨ ਪਿ੍ੰਸੀਪਲ ਮੈਡਮ ਨੇ ਸਾਰੇ ਮਾਨੀਟਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਤੇ ਆਦਰਸ਼ ਵਿਦਿਆਰਥੀ ਨੇਤਾ ਬਣਨ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ ਵਿਚ ਧੰਨਵਾਦ ਪ੍ਰਸਤਾਵ ਪੇਸ਼ ਕੀਤਾ, ਜਿਸ ਵਿਚ ਸਾਰੇ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਪ੍ਰਬੰਧਕਾਂ ਦਾ ਸਫਲ ਸਮਾਗਮ ਲਈ ਧੰਨਵਾਦ ਕੀਤਾ | ਅੰਤ ਵਿਚ ਰਾਸ਼ਟਰੀ ਗੀਤ ਦੇ ਗਾਇਨ ਨਾਲ ਸਮਾਗਮ ਦਾ ਸਮਾਪਨ ਦੇਸ਼ਭਗਤੀ ਤੇ ਸਨਮਾਨ ਭਰੇ ਮਾਹੌਲ ਵਿਚ ਹੋਇਆ |
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਰੁੜਕੀ 'ਚ ਮਨਰੇਗਾ ਮਜ਼ਦੂਰਾਂ ਦੀਆਂ ਸੁਣੀਆਂ ਸਮੱਸਿਆਵਾਂ ਅਗਲੀ ਖ਼ਬਰ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਬੀ. ਐੱਸ. ਸੀ. ਭਾਗ ਦੂਜੇ ਸਮੈਸਟਰ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।