06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਉਰਦੂ ਸਿਖਲਾਈ ਕੋਰਸ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਡੀ. ਸੀ. ਨੇ ਵੰਡੇ ਸਰਟੀਫਿਕੇਟ

ਅਜੀਤ ਡੈਸਕ 09-05-2026
ਨਵਾਂਸ਼ਹਿਰ, 8 ਮਈ (ਜਸਬੀਰ ਸਿੰਘ ਨੂਰਪੁਰ)-ਭਾਸ਼ਾ ਦਫ਼ਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਚਲਾਏ ਜਾ ਰਹੇ ਉਰਦੂ ਸਿਖਲਾਈ ਕੋਰਸ ਦੇ ਪਾਸ ਹੋਏ ਸਿੱਖਿਆਰਥੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸਰਟੀਫ਼ਿਕੇਟ ਵੰਡੇ ਗਏ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਪੀ. ਸੀ. ਐਸ. ਵੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸਿੱਖਿਆਰਥੀਆਂ ਨੂੰ ਸਿਖਲਾਈ ਕੋਰਸ ਪੂਰਾ ਕਰਨ 'ਤੇ ਵਧਾਈ ਦਿੱਤੀ | ਇਸ ਮੌਕੇ ਪਾਸ ਹੋਏ ਛੇ ਸਿੱਖਿਆਰਥੀ ਸਵਰਨਜੀਤ ਕੌਰ, ਪਰਨੀਤ ਕੌਰ, ਜਤਿੰਦਰ ਕੁਮਾਰ, ਪ੍ਰਭਦੀਪ ਕੌਰ, ਸਿਮਰਜੀਤ ਕੌਰ, ਮਨਜੀਤ ਕੌਰ ਆਪਣੇ ਉਰਦੂ ਉਸਤਾਦ ਸ. ਸਨੀ ਸਿੰਘ ਨਾਲ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਵਲੋਂ ਉਰਦੂ ਸਿਖਲਾਈ ਦੀ ਇਹ ਕਲਾਸ ਹਰ ਸਾਲ ਦੋ ਵਾਰ ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਤੱਕ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਵਿਖੇ ਕਰਵਾਇਆ ਜਾਂਦਾ ਹੈ | ਇਸ ਕੋਰਸ ਤਹਿਤ ਕਲਾਸ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 5 ਤੋਂ 6 ਵਜੇ ਤੱਕ ਲਗਾਈ ਜਾਂਦੀ ਹੈ |
ਪਿਛਲੀ ਖ਼ਬਰ ਚੱਕ ਗੁਰੂ ਵਿਖੇ ਬੰਦ ਪਏ ਦੋ ਘਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਸਵੈ-ਇਛੁੱਕ ਖੂਨਦਾਨ ਕੈਂਪ 'ਚ 25 ਯੂਨਿਟ ਖੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।