06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਕਰਨਾਣਾ ਨੇ ਮੰਗੂਵਾਲ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਅਜੀਤ ਡੈਸਕ 09-05-2026
ਬੰਗਾ, 8 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਕਰਨਾਣਾ ਨੇ ਪਿੰਡ ਮੰਗੂਵਾਲ ਪੰਚਾਇਤ ਘਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਪਿੰਡ ਦੇ ਲੋਕਾਂ ਨੂੰ ਪਿੰਡ ਵਿਚ ਵਾਰਡ ਕਮੇਟੀਆਂ ਦਾ ਗਠਨ ਕਰਨ ਲਈ ਕਿਹਾ | ਇਸ ਮੌਕੇ ਸਾਬਕਾ ਸਰਪੰਚ ਅਜੀਤ ਰਾਮ, ਸ਼ਰਨਜੀਤ ਸਿੰਘ ਬੇਦੀ, ਜਸਵੀਰ ਸਿੰਘ ਨੰਬਰਦਾਰ, ਜਸਵੰਤ ਖਟਕੜ, ਮਨਜੀਤ ਕੌਰ ਆਸ਼ਾ ਵਰਕਰ, ਪ੍ਰੇਮ ਲਤਾ ਨਰੇਗਾ ਮੇਟ, ਵਿਜੇ ਕੁਮਾਰ ਨਰ ਤੇ ਹੋਰ ਪਤਵੰਤੇ ਹਾਜ਼ਰ ਸਨ | ਪਿੰਡ ਵਾਸੀਆਂ ਨੇ ਚੇਅਰਮੈਨ ਬਲਵੀਰ ਕਰਨਾਣਾ ਨੂੰ ਪਿੰਡ ਦੀਆਂ ਸਮੱਸਿਆਵਾਂ ਬਾਰੇ ਦੱਸਿਆ | ਚੇਅਰਮੈਨ ਬਲਵੀਰ ਕਰਨਾਣਾ ਨੇ ਕਿਹਾ ਕਿ ਮੰਗੂਵਾਲ ਤੋਂ ਖੱਟਕੜ ਕਲਾਂ ਸੜਕ ਦਾ ਟੈਂਡਰ ਲੱਗ ਗਿਆ ਹੈ | ਜਲਦੀ ਹੀ ਸੜਕ ਬਣ ਜਾਵੇਗੀ | ਪਿੰਡ ਮੰਗੂਵਾਲ ਦੀ ਵੱਡੀ ਗਰਾਊਾਡ ਵਿਚ ਸਟੇਡੀਅਮ ਬਣਾਉਣ ਦੀ ਮੰਗ ਵੀ ਪੂਰੀ ਕਰਨ ਦਾ ਵਾਅਦਾ ਕੀਤਾ | ਸਕੂਲ ਦੀ ਗਰਾਊਾਡ ਜੋ ਅਕਾਰ ਵਿਚ ਬਹੁਤ ਛੋਟੀ ਹੈ, ਦੀ ਵੀ ਹਾਲਤ ਸੁਧਾਰਨ ਦੀ ਮੰਗ ਵੀ ਜਲਦੀ ਪੂਰੀ ਕਰਨ ਦਾ ਵਾਅਦਾ ਕੀਤਾ |
ਪਿਛਲੀ ਖ਼ਬਰ ਸਿਹਤ ਵਿਭਾਗ ਔੜ ਦੀ ਟੀਮ ਨੇ ਡੇਂਗੂ ਦੀ ਰੋਕਥਾਮ ਲਈ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਗਤੀਵਿਧੀ ਅਗਲੀ ਖ਼ਬਰ ਨਿਰਮਲ ਕੁਟੀਆ ਕਰਨਾਣਾ ਵਿਖੇ ਦੂਜਾ ਬਰਸੀ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।