14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਝਿੜੀ ਅਸਥਾਨ ਪੱਲੀ ਝਿੱਕੀ ਵਿਖੇ ਪਕੌੜਿਆਂ ਦੇ ਲੰਗਰ ਲਗਾਏ

ਅਜੀਤ ਡੈਸਕ 18-04-2026
ਪੱਲੀ ਝਿੱਕੀ, 17 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)-ਬਾਬਾ ਸ਼ਾਹ ਕਮਾਲ, ਬਾਬਾ ਚਾਊ, ਬਾਬਾ ਜਤੀ, ਬਾਬਾ ਕਾਵਲੀ ਜੀ ਦੇ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ਝਿੜੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਭਗਤ ਸੀਤਲ ਸਿੰਘ ਹਲਵਾਈ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਲੰਗਰ ਲਗਾਏ ਗਏ | ਇਸ ਅਸਥਾਨ 'ਤੇ ਹਰ ਮਹੀਨੇ ਦੀ ਤਰਾਂ ਇਸ ਜੇਠੇ ਵੀਰਵਾਰ ਵੀ ਸ: ਮਿਲਖਾ ਸਿੰਘ ਬਾਬਿਆਂ ਦੇ ਪਰਿਵਾਰ ਵੱਲੋਂ ਚਾਹ ਪਕੌੜਿਆਂ ਦੇ ਲੰਗਰਾਂ ਦੀ ਸੇਵਾ ਕੀਤੀ ਗਈ | ਇਸ ਮੌਕੇ ਮਿਲਖਾ ਸਿੰਘ ਬਾਬਿਆਂ ਦਾ, ਕਰਨੈਲ ਸਿੰਘ ਬਾਬਿਆਂ ਦਾ, ਜਗਤ ਸਿੰਘ ਇੱਟਲੀ, ਮਨਜਿੰਦਰ ਸਿੰਘ ਬਿੰਦੀ, ਦਰਸ਼ਨ ਸਿੰਘ ਬਾਬਿਆਂ ਦਾ, ਬਲਵੀਰ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ, ਜਰਨੈਲ ਸਿੰਘ, ਜਸਵੀਰ ਸਿੰਘ, ਸਰੂਪ ਸਿੰਘ ਇੱਟਲੀ, ਹਰਪਾਲ ਸਿੰਘ ਵਾਲਾ ਬਾਬਿਆਂ ਦਾ, ਤਰਸੇਮ ਸਿੰਘ ਤੇ ਸਮੂਹ ਸੰਗਤਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਮਾਮ 'ਚ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਖ਼ੂਨਦਾਨ ਤੇ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।