15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੀ ਵਿਦਿਆਰਥਣ ਹਿਮਾਨੀ ਅਰੋੜਾ ਜ਼ਿਲ੍ਹੇ 'ਚੋਂ ਰਹੀ ਅੱਵਲ

ਅਜੀਤ ਡੈਸਕ 18-04-2026
ਨਵਾਂਸ਼ਹਿਰ, 17 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਸੈਸ਼ਨ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਿਸ 'ਚ ਵਿਦਿਆਰਥੀ ਹਿਮਾਨੀ ਅਰੋੜਾ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਉੱਚ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ ਕਈ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ | ਉਨ੍ਹਾਂ ਦੇ ਵਿੱਚ ਆਰੀਅਨ ਡਾਵਰ -98.8 ਫ਼ੀਸਦੀ, ਅਰਸ਼ਪ੍ਰੀਤ ਕੌਰ - 98.6 ਫ਼ੀਸਦੀ, ਸੁਹਾਵੀ ਕਪੂਰ 98.6 ਫ਼ੀਸਦੀ, ਅੰਵੀ ਤਾਗਰਾ - 97.8 ਫ਼ੀਸਦੀ, ਅਨਵੀ ਸਰੀਨ - 97.6 ਫ਼ੀਸਦੀ, ਸਿਮਰਦੀਪ ਕੌਰ-96.8 ਫ਼ੀਸਦੀ, ਵੈਭਵ ਚੋਪੜਾ-96.8 ਫ਼ੀਸਦੀ, ਹਰਦੀਪ ਸਿੰਘ-96.6 ਫ਼ੀਸਦੀ, ਮੰਨਤਪ੍ਰੀਤ ਕੌਰ-96.6 ਫ਼ੀਸਦੀ, ਅੰਸ਼ਕਿਾ ਪੁੰਨ-96.2 ਫ਼ੀਸਦੀ, ਹਰਮਨਜੋਤ ਸਿੰਘ-96.2 ਫ਼ੀਸਦੀ, ਸਾਇਨਾ 95.4 ਫ਼ੀਸਦੀ, ਕੁਨਾਲ ਸ਼ਰਮਾ 95.2 ਫ਼ੀਸਦੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਅੰਕ ਹਾਸਲ ਕੀਤੇ | ਦਿ੍ਸ਼ਟੀ ਉਮਤ 95.0 ਫ਼ੀਸਦੀ ਅਤੇ ਅਲੀਜ਼ਾ ਅਰੋੜਾ 95.0 ਫ਼ੀਸਦੀ ਨੇ ਵੀ ਬਰਾਬਰ ਦਾ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਇਸੇ ਤਰ•ਾਂ ਵਿਸ਼ਵਾ ਜੌਹਰ 94.6 ਫ਼ੀਸਦੀ, ਕਿ੍ਸ਼ਨਵ ਭਾਟੀਆ 94.2 ਫ਼ੀਸਦੀ, ਅਰਸ਼ੀਆ 94.2 ਫ਼ੀਸਦੀ ਨੇ ਵੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਹੋਰ ਵਿਦਿਆਰਥੀਆਂ ਆਰੁਸ਼ ਅਰੋੜਾ 93.6 ਫ਼ੀਸਦੀ, ਹਰਸ਼ਨਾ ਸਿੰਘ 93.4 ਫ਼ੀਸਦੀ, ਸ਼ੌਰਿਆ ਦੀਵਾਨ 93.0 ਫ਼ੀਸਦੀ, ਅਤੇ ਭਵਿੰਦਰ ਸਿੰਘ 92.8 ਫ਼ੀਸਦੀ ਨੇ ਵੀ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ | ਇਸ ਤੋਂ ਇਲਾਵਾ, ਯੁਵਰਾਜ ਸੋਨੀ 92.2 ਫ਼ੀਸਦੀ, ਜਸਕੀਰਤ ਸਿੰਘ ਗੋਸਲ (92.2 ਫ਼ੀਸਦੀ, ਜੋਸ਼ਕਿਾ 92.0 ਫ਼ੀਸਦੀ ਅਤੇ ਲਕਸ਼ਿਆ ਜੋਸ਼ੀ 91.8 ਫ਼ੀਸਦੀ ਨੇ ਵੀ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਨੇ ਅੱਗੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਸੰਸਾਰ ਵਿੱਚ, ਸਫਲਤਾ ਲਈ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਰਵੱਈਏ ਦੀ ਵੀ ਲੋੜ ਹੁੰਦੀ |
ਪਿਛਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਹੋਈ ਅਗਲੀ ਖ਼ਬਰ 'ਆਪ' ਵਲੋਂ ਦਿੱਤੀਆਂ ਪੰਜ ਗਾਰੰਟੀਆਂ ਪੂਰੀਆਂ ਕਰਨ ਨਾਲ ਸੂਬੇ ਅੰਦਰ ਪਾਰਟੀ ਦੀ ਸਾਖ ਮਜ਼ਬੂਤ ਹੋਈ- ਬਿ੍ਗੇਡੀਅਰ ਰਾਜ ਕੁਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।