05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰੈੱਡ ਰੋਜ਼ ਪਬਲਿਕ ਸਕੂਲ ਨਵਾਂਸ਼ਹਿਰ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 14-04-2026
ਨਵਾਂਸ਼ਹਿਰ, 13 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਪੰਡੋਰਾ ਮੁਹੱਲਾ ਸਥਿਤ ਰੈੱਡ ਰੋਜ਼ ਪਬਲਿਕ ਸਕੂਲ ਦਾ 8 ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਊਸ਼ਾ ਰਾਣੀ ਨੇ ਦੱਸਿਆ ਕਿ ਇਸ ਵਾਰ ਐਲਾਨੇ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਸਕੂਲ ਦੀ ਵਿਦਿਆਰਥਣ ਹਰਲੀਨ ਨੇ 600 ਅੰਕਾਂ ਵਿੱਚੋਂ 582, ਸਿਮਰਨ ਨੇ 570, ਯਾਸਿਕਾ ਨੇ 562, ਤਿਨਾਕਸ਼ੀ ਨੇ 551 ਅਤੇ ਅਨਿਕਾ ਨੇ 545 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੀ ਡਾਇਰੈਕਟਰ ਮੈਡਮ ਰੀਮਾ ਅਰੋੜਾ ਵਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸੰਚਾਲਕ ਰਾਜੀਵ ਅਰੋੜਾ, ਗੁਰਪ੍ਰੀਤ ਕੌਰ, ਮੀਨਾ ਕੁਮਾਰੀ, ਭੂੰਮੀ ਵਰਮਾ, ਮੈਡਮ ਸੁਰਿੰਦਰ, ਕਵਿਤਾ ਸੰਧੂ, ਅਮਨਦੀਪ ਕੌਰ, ਪ੍ਰਭਜੋਤ ਕੌਰ, ਹਰਜਿੰਦਰ ਕੌਰ, ਨੀਰਜ਼ ਰਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਪੀ. ਐੱਮ. ਸ੍ਰੀ ਸਕੂਲ ਮੁਕੰਦਪੁਰ 'ਚ ਸਮਾਗਮ ਕਰਾਇਆ ਅਗਲੀ ਖ਼ਬਰ ਝੰਡੇਰ ਕਲਾਂ ਹਾਈ ਸਕੂਲ 'ਚ ਦਾਨੀ ਸੱਜਣਾਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।