05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਢਾਹਾਂ ਕਲੇਰਾਂ 'ਚ ਹੋਵੇਗਾ ਰੇਲਵੇ ਕਰਮਚਾਰੀਆਂ ਦਾ ਕੈਸ਼ਲੈੱਸ ਇਲਾਜ

ਅਜੀਤ ਡੈਸਕ 14-04-2026
ਬੰਗਾ, 13 ਅਪ੍ਰੈਲ (ਧਰਮਵੀਰ ਪਾਲ)-ਢਾਹਾਂ ਕਲੇਰਾਂ ਵਿਖੇ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਰੇਲਵੇ ਕਰਮਚਾਰੀਆਂ ਲਈ ਕੈਸ਼ਲੈੱਸ ਇਲਾਜ ਦੀ ਸਹੂਲਤ ਸ਼ੁਰੂ ਹੋ ਗਈ ਹੈ | ਇਹ ਫੈਸਲਾ ਵਿਭਾਗ ਦੇ ਅਧਿਕਾਰੀਆਂ ਨਾਲ ਹਸਪਤਾਲ ਦੇ ਪਬੰਧਕਾਂ ਦੀ ਫਿਰੋਜ਼ਪੁਰ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ | ਹਸਪਤਾਲ ਵਿਖੇ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਵਾਉਣ ਵਾਲੇ ਅਧਿਕਾਰੀਆਂ ਦੇ ਬਿੱਲ ਦਾ ਭੁਗਤਾਨ ਵਿਭਾਗ ਵਲੋਂ ਕੀਤਾ ਜਾਵੇਗਾ | ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ | ਉਹਨਾਂ ਕਿਹਾ ਕਿ ਕੌਮੀ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਰੇਲਵੇ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਸਹੂਲਤ ਪ੍ਰਦਾਨ ਕਰਕੇ ਟਰੱਸਟ ਮਾਣ ਮਹਿਸੂਸ ਕਰਦਾ ਹੈ ਅਤੇ ਅਜਿਹੀਆਂ ਸੇਵਾਵਾਂ ਹਸਪਤਾਲ ਦੇ 42 ਸਾਲ ਦੇ ਸਫ਼ਰ 'ਚ ਮੀਲ ਪੱਥਰ ਸਾਬਤ ਹੋ ਰਹੀਆਂ ਹਨ | ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਮਾਨਤਾ ਪ੍ਰਾਪਤ ਇਸ ਹਸਪਤਾਲ ਅੰਦਰ ਅਤਿ ਅਧੁਨਿਕ ਮੈਡੀਕਲ ਯੰਤਰ, ਐਮਰਜੈਂਸੀ ਸੇਵਾਵਾਂ, ਟਰੋਮਾ ਸੈਂਟਰ ਤੇ ਆਈ. ਸੀ. ਯੂ. ਸੁਵਿਧਾਵਾਂ ਉਪਲੱਬਧ ਹਨ | ਇਸ ਮੌਕੇ ਡਾਇਰੈਕਟਰ ਹਿਊਮਨ ਰਿਸੋਰਸ ਹੁਨਰਦੀਪ ਸਿੰਘ ਬਰਾੜ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਇਨਸ਼ੋਰੈਂਸ ਇੰਚਾਰਜ ਬਰਜਿੰਦਰ ਕੌਰ ਵੀ ਹਾਜ਼ਰ ਸਨ | ਦੱਸਣਯੋਗ ਹੈ ਕਿ ਇਹ ਅਦਾਰਾ ਚੰਡੀਗੜ੍ਹ-ਜਲੰਧਰ ਵਾਇਆ ਨਵਾਂਸ਼ਹਿਰ- ਫ਼ਗਵਾੜਾ ਮੁੱਖ ਮਾਰਗ 'ਤੇ ਸਥਿਤ ਹੈ ਜੋ ਕਿ ਪੇਂਡੂ ਖਿੱਤੇ ਵਿੱਚ ਮੈਡੀਕਲ ਸਹੂਲਤਾਂ ਲਈ ਸੂਬਾਈ ਪਛਾਣ ਰੱਖਦਾ ਹੈ | ਇੱਥੇ ਨਿਊਰੋਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ-ਲੈਪਰੋਸਕੋਪਿਕ ਸਰਜਰੀ, ਗਾਇਨੀਕੋਲੋਜੀ, ਆਰਥੋਪੈਡਿਕਸ, ਈ.ਐੱਨ.ਟੀ., ਡੈਂਟਲ, ਅੱਖਾਂ ਦਾ ਵਿਭਾਗ, ਫਿਜੀਓਥੈਰਪੀ, ਆਈ.ਸੀ.ਯੂ, ਡਾਇਲਸਿਸ, ਪੈਥੋਲੋਜੀ ਦੇ ਨਾਲ ਰੇਡੀਓਲੋਜੀ ਡਾਇਗਨੋਸਟਿਕ ਦੇ ਅੰਦਰਗਤ ਐਕਸ-ਰੇ, ਅਲਟਰਾ ਸਾਊਾਡ ਸਕੈਨ, ਸੀ. ਟੀ. ਸਕੈਨ ਦਾ ਪ੍ਰਬੰਧ ਹੈ | ਇਸ ਮਿਸ਼ਨਰੀ ਹਸਪਤਾਲ ਅੰਦਰ ਪਹਿਲਾਂ ਵੀ ਵੱਖ-ਵੱਖ ਵਿਭਾਗਾਂ ਨੂੰ ਅਜਿਹੀਆਂ ਸਹੂਲਤਾਂ ਉਪਲੱਬਧ ਹਨ |
ਪਿਛਲੀ ਖ਼ਬਰ ਝੰਡੇਰ ਕਲਾਂ ਹਾਈ ਸਕੂਲ 'ਚ ਦਾਨੀ ਸੱਜਣਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸ਼ਹਾਬਪੁਰ ਵਿਖੇ ਬੱਬਰ ਅਕਾਲੀਆਂ ਦੀ ਯਾਦ 'ਚ ਇਨਕਲਾਬੀ ਨਾਟਕ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।