05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿੱਦਿਆ ਮੰਦਰ ਨੂੰ ਦਾਨ ਕਰਨਾ ਸਭ ਤੋਂ ਉਤਮ- ਅਮਿਤ ਜਗੋਤਾ

ਅਜੀਤ ਡੈਸਕ 14-04-2026
ਸੜੋਆ, 13 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਰੌੜ ਵਿਖੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਅਮਿਤ ਜਗੋਤਾ ਸੀਨੀਅਰ ਅਧਿਆਪਕ ਸੜੋਆ ਨੇ ਕੀਤੀ | ਇਸ ਮੌਕੇ ਐਨ.ਆਰ.ਆਈ ਰਾਮ ਲੁਭਾਇਆ ਵਲੋਂ ਸਕੂਲ ਨੂੰ ਦੋ ਛੱਤ ਵਾਲੇ ਪੱਖੇ ਵੀ ਦਾਨ ਕੀਤੇ ਗਏ | ਇਸ ਮੌਕੇ ਦਾਨੀ ਵੀਰ ਦਾ ਧੰਨਵਾਦ ਕਰਦਿਆਂ ਅਮਿਤ ਜਗੋਤਾ ਨੇ ਕਿਹਾ ਕਿ ਵਿੱਦਿਆ ਦਾ ਮੰਦਰ ਭਾਵ ਸਕੂਲ ਸਭ ਮੰਦਰਾਂ ਤੋਂ ਉਪਰ ਮੰਦਰ ਹੈ | ਉਨ੍ਹਾਂ ਕਿਹਾ ਕਿ ਇਸੇ ਮੰਦਰ ਤੋਂ ਵਿੱਦਿਆ ਹਾਸਲ ਕਰਕੇ ਇਕ ਇਨਸਾਨ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਧਾਰਮਿਕ ਆਗੂ ਅਤੇ ਇਕ ਚੰਗਾ ਨਾਗਰਿਕ ਬਣਦਾ ਹੈ | ਇਸ ਲਈ ਸਾਨੂੰ ਦਾਨ ਕਰਨ ਸਮੇਂ ਸਭ ਤੋਂ ਪਹਿਲਾਂ ਸਕੂਲ ਨੂੰ ਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਐਨ.ਆਰ.ਆਈ.ਵੀਰ ਰਾਮ ਲੁਭਾਇਆ ਵਲੋਂ ਸਕੂਲ ਨੂੰ ਪੱਖੇ ਦਾਨ ਕਰਨ 'ਤੇ ਗ੍ਰਾਮ ਪੰਚਾਇਤ, ਸਕੂਲ ਮੈਨਜਮੈਂਟ ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਵੀ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਅਮਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਨ ਨਤੀਜੇ 'ਤੇ ਚਾਨਣਾ ਪਾਉਂਦਿਆ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੰਚਿਆਂ ਦੇ ਉਜਲੇ ਭਵਿੱਖ ਲਈ ਉਨ੍ਹਾਂ ਨੂੰ ਸਕੂਲ ਭੇਜਣ ਅਤੇ ਸਕੂਲ ਵਿੱਚ ਚਲ ਰਹੇ ਨਵੇਂ ਦਾਖਲੇ ਵਿੱਚ ਬਣਦਾ ਸਹਿਯੋਗ ਜਰੂਰ ਦੇਣ | ਇਸ ਮੌਕੇ ਰਾਮ ਲੁਭਾਇਆ ਪ੍ਰਵਾਸੀ ਭਾਰਤੀ, ਜਗਤਾਰ ਬੈਂਸ, ਮੋਹਣ ਲਾਲ ਅਤੇ ਬਲਵੀਰ ਸਿੰਘ ਆਦਿ ਵੀ ਹਾਜਰ ਸਨ |
ਪਿਛਲੀ ਖ਼ਬਰ ਪੰਜਾਬ ਦੀ ਰਾਜਨੀਤੀ 'ਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ- ਸੰਜੀਵ ਭਾਰਦਵਾਜ ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਦੋ ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।