05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੇ. ਸੀ. ਪਬਲਿਕ ਸਕੂਲ 'ਚ ਵਿਦਿਆਰਥੀਆਂ ਨੇ ਵਿਸਾਖੀ ਤੇ ਡਾ. ਅੰਬੇਡਕਰ ਜੈਅੰਤੀ ਮਨਾਈ

ਅਜੀਤ ਡੈਸਕ 14-04-2026
ਨਵਾਂਸ਼ਹਿਰ, 13 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ.ਸੀ. ਪਬਲਿਕ ਸਕੂਲ 'ਚ ਸੀ.ਈ.ਓ. (ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਦੇਖ-ਰੇਖ 'ਚ ਵਿਸਾਖੀ ਦਾ ਤਿਉਹਾਰ ਅਤੇ ਡਾ. ਬੀ. ਆਰ.ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ 'ਚ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਇੰਟਰ ਹਾਊਸ ਅਨੁਸਾਰ ਸਟੇਜ 'ਤੇ ਆਪਣੇ ਜੌਹਰ ਦਿਖਾਏ | ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਸਟੇਜ 'ਤੇ ਭੰਗੜਾ ਅਤੇ ਗਿੱਧਾ ਪਾਇਆ | ਪ੍ਰੋਗਰਾਮ ਕੋਆਰਡੀਨੇਟਰ ਮੀਨੂੰ ਕੰਡਾ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਇਮਰਾਲਡ ਹਾਉਸ ਦੇ ਸ਼ਾਮ ਸਿੰਘ ਨੇ ਪਹਿਲਾ, ਟੋਪਾਜ ਹਾਉਸ ਦੀ ਏਨਾ ਨੇ ਦੂਸਰਾ, ਰੂਬੀ ਹਾਊਸ ਦੀ ਮਨਪ੍ਰੀਤ ਅਤੇ ਸੈਫਾਇਰ ਹਾਉਸ ਦੀ ਡਿੰਪਲ ਨੇ ਸਾਂਝੇ ਤੌਰ 'ਤੇ ਤੀਸਰਾ ਸਥਾਨ ਹਾਸਿਲ ਕੀਤਾ | ਸੀ.ਈ.ਓ ਅਸ਼ਵਨੀ ਦੱਤਾ ਨੇ ਦੱਸਿਆ ਕਿ ਵਿਸਾਖੀ ਪੰਜਾਬ ਵਾਸੀਆਂ ਲਈ ਕਣਕ ਦੀ ਵਾਢੀ ਦਾ ਤਿਉਹਾਰ ਹੈ | ਅੱਜ ਦੇ ਦਿਨ 13 ਅਪ੍ਰੈਲ 1699 ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਇਸ ਦਿਨ ਵਿਸਾਖੀ ਮਨਾਉਣ ਲਈ ਹਰ ਕੋਈ ਧਾਰਮਿਕ ਸਥਾਨਾਂ 'ਤੇ ਇਸ਼ਨਾਨ ਕਰਨ ਅਤੇ ਮੱਥਾ ਟੇਕਣ ਲਈ ਜਾਂਦਾ ਹੈ | ਉਹਨਾਂ ਦੱਸਿਆ ਕਿ 14 ਅਪ੍ਰੈਲ ਨੂੰ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਜਾਂਦਾ ਹੈ | ਡਾ. ਅੰਬੇਡਕਰ ਸਾਹਿਬ ਵਲੋਂ ਦਲਿਤ ਸਮਾਜ ਦੀ ਤਰੱਕੀ ਲਈ ਕੀਤੇ ਕੰਮਾਂ ਦੇ ਨਤੀਜੇ ਵਜੋਂ ਅੱਜ ਦਲਿਤ ਸਮਾਜ ਪੜ੍ਹੇ ਲਿਖੇ ਅਤੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ | ਅਜਿਹੇ ਪ੍ਰੋਗਰਾਮਾਂ ਰਾਹੀਂ ਬੱਚੇ ਆਪਣੇ ਤਿਉਹਾਰਾਂ ਪ੍ਰਤੀ ਜਾਗਰੂਕ ਰਹਿੰਦੇ ਹਨ | ਅੰਤ 'ਚ ਸਾਰੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਮੌਕੇ ਪਿ੍ੰਸੀਪਲ ਰੰਜਨਾ ਖੰਨਾ, ਗੁਰਪ੍ਰੀਤ ਸਿੰਘ, ਮੋਨਿਕਾ ਰਾਣੀ, ਨੀਰਜ, ਕਿਰਣ ਸੋਬਤੀ, ਵਿਪਨ ਕੁਮਾਰ ਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਰਿਹਾ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਦੋ ਗੰਭੀਰ ਜ਼ਖਮੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।