08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜਲਾਲਪੁਰ ਨੇ ਟੋਰੋਵਾਲ ਵਿਖੇ ਧਰਮਸ਼ਾਲਾ ਲਈ ਦਿੱਤੇ 2 ਲੱਖ ਰੁਪਏ

ਅਜੀਤ ਡੈਸਕ 13-04-2026
ਸੜੋਆ/ਪੋਜੇਵਾਲ, 12 ਅਪ੍ਰੈਲ (ਹਰਮੇਲ ਸਹੂੰਗੜਾ, ਨਵਾਂਗਰਾਈ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਵੱਲੋਂ ਪਿੰਡ ਟੋਰੋਵਾਲ ਦੀ ਐੱਸ.ਸੀ ਬਸਤੀ ਦੀ ਧਰਮਸ਼ਾਲਾ ਦੇ ਵਿਕਾਸ ਲਈ ਆਪਣੇ ਅਖ਼ਤਿਆਰੀ ਕੋਟੇ ਵਿਚੋਂ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸ਼ਾਂਤੀ ਬੱਸੀ, ਰਿਟਾ. ਇੰਸਪੈਕਟਰ ਹਰਵਿੰਦਰ ਸਿੰਘ, ਮਹਾਂ ਸਿੰਘ ਰੋੜੀ ਅਤੇ ਬਲਾਕ ਪ੍ਰਧਾਨ ਆਤਮਾ ਰਾਮ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਜਲਾਲਪੁਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਉਪਲਬਧੀਆਂ ਦਾ ਵੇਰਵਾ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਨਾ ਸਿਰਫ਼ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਹਨ, ਸਗੋਂ ਕਈ ਅਜਿਹੇ ਲੋਕ ਭਲਾਈ ਦੇ ਕੰਮ ਵੀ ਕੀਤੇ ਹਨ ਜੋ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਨਹੀਂ ਸਨ | ਜਲਾਲਪੁਰ ਨੇ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ 'ਆਪ' ਸਰਕਾਰ ਦਾ ਸਾਥ ਦੇਣ ਦੀ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣਾ ਹੈ ਅਤੇ ਇਸ ਸੁਪਨੇ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ | ਇਸ ਮੌਕੇ ਰਾਮਦਾਸ ਚੇਚੀ, ਅੱਛਰ ਸਿੰਘ ਕਾਮਰੇਡ, ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਆਤਮਾ ਰਾਮ ਬਲਾਕ ਪ੍ਰਧਾਨ, ਰਾਮ ਕਿਸ਼ਨ ਲੋਬੜ, ਰਾਮ ਚੇਚੀ ਪੰਚ, ਨੀਨੂ ਕਾਕਾ ਪੰਚ, ਪਿੰਦਰ ਰਾਮ, ਮਲੂਕ ਚੰਦ, ਸਾਬਕਾ ਫ਼ੌਜੀ ਕੇਸਰ ਸਿੰਘ, ਰਵੀ ਸਿੰਘ, ਲੈਂਬਰ ਰਾਮ, ਕਮਲਜੀਤ ਕੰਬੀ, ਆਸਾ ਦੇਵੀ ਪੰਚ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸੁੱਜੋਂ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਸਲਾਨਾ ਵਿਸਾਖੀ ਸਮਾਗਮ ਭਲਕੇ- ਬਲਵੀਰ ਸਿੰਘ ਅਗਲੀ ਖ਼ਬਰ ਬੰਗਾ ਦਾਣਾ ਮੰਡੀ 'ਚ ਖ਼ਰੀਦ ਦੇ ਪ੍ਰਬੰਧ ਮੁਕੰਮਲ- ਵਰਿੰਦਰ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।