11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਛੋਟੇ ਬੱਚਿਆਂ ਦੀ ਮੁਫ਼ਤ ਸਿਹਤ ਜਾਂਚ ਅੰਬੇਡਕਰ ਮਾਡਲ ਸਕੂਲ 'ਚ ਹੋਵੇਗੀ-ਡਾ. ਬੱਧਣ

ਅਜੀਤ ਡੈਸਕ 12-04-2026
ਨਵਾਂਸ਼ਹਿਰ, 11 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਛੋਟੇ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਮੁਫਤ ਸਿਹਤ ਜਾਂਚ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਬੱਧਣ ਹਸਪਤਾਲ ਨਵਾਂਸ਼ਹਿਰ ਦੀ ਟੀਮ ਵਲੋਂ ਕੀਤੀ ਜਾਵੇਗੀ | ਇਸ ਗੱਲ ਦਾ ਪ੍ਰਗਟਾਵਾ ਡਾਕਟਰ ਐਲ.ਆਰ ਬੱਧਣ ਬੱਚਿਆਂ ਦੇ ਮਾਹਰ ਡਾਕਟਰ ਨੇ ਅੰਬੇਡਕਰ ਚੈਰੀਟੇਬਲ ਭਵਨ ਟਰੱਸਟ ਨਵਾਂਸ਼ਹਿਰ ਦੇ ਪ੍ਰਧਾਨ ਅਤੇ ਮੈਬਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅੰਬੇਡਕਰ ਮਾਡਲ ਸਕੂਲ 'ਚ ਮੁਫਤ ਡਿਸਪੈਂਸਰੀ ਦਾ ਲਾਭ ਉਠਾਉਣ ਦੀ ਅਪੀਲ ਕੀਤੀ | ਇਸ ਜਾਂਚ ਦੌਰਾਨ ਕਿਸੇ ਟੈਸਟ ਦੀ ਲੋੜ ਪੈਦੀ ਤਾਂ ਆਰ. ਬੀ ਚਿਲਡਰਨ ਹਸਪਤਾਲ ਚੰਡੀਗੜ੍ਹ ਰੋਡ ਨਵਾਂਸ਼ਹਿਰ 50 ਫੀਸਦੀ ਲੈੱਸ ਦਿੱਤੀ ਜਾਵੇਗੀ | ਟਰਸੱਟ ਦੇ ਪ੍ਰਧਾਨ ਅਤੇ ਸੀਨੀਅਰ ਮੈਂਬਰ ਨੇ ਡਾਕਟਰ ਬੱਧਣ ਵੱਲੋਂ ਬੱਚਿਆਂ ਦੀ ਮੁਫ਼ਤ ਸਿਹਤ ਜਾਂਚ ਲਈ ਕੀਮਤੀ ਸਮਾਂ ਦੇਣ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਡਾ.ਅੰਬੇਡਕਰ ਡਿਸਪੈਂਸਰੀ ਮਾਡਲ ਸਕੂਲ ਨਵਾਂਸ਼ਹਿਰ 'ਚ ਸਮਾਜ ਦੇ ਬੁਧੀਜੀਵੀ ਸੀਨੀਅਰ ਡਾਕਟਰ ਸਾਹਿਬਾਨਾਂ ਦੇ ਸਹਿਯੋਗ ਨਾਲ ਵੱਖ-ਵੱਖ ਬਿਮਾਰੀਆਂ ਦਾ ਇਲਾਜ ਅਤੇ ਜਾਂਚ ਮੁਫ਼ਤ ਡਿਸਪੈਂਸਰੀ 'ਚ ਹੋਵੇਗਾ | ਇਸ ਮੌਕੇ ਸਤੀਸ਼ ਕੁਮਾਰ ਪ੍ਰਧਾਨ, ਰਾਮ ਸਰੂਪ ਸਹਿਜਲ, ਹਰੀ ਕਿਸ਼ਨ ਪਟਵਾਰੀ ਖਜ਼ਾਨਚੀ, ਸੀਨੀਅਰ ਕੌਂਸਲਰ ਚੇਤ ਰਾਮ ਰਤਨ, ਬੀਰਵਲ ਤੱਖੀ ਸੈਕਟਰੀ, ਸੋਹਨ ਸਿੰਘ ਸਲੇਮਪੁਰੀ ਸਾਬਕਾ ਪ੍ਰਧਾਨ, ਮਨੋਹਰ ਲਾਲ ਮਿਸ਼ਨਰੀ ਪ੍ਰਚਾਰਕ, ਸੋਹਨ ਲਾਲ ਦੀਵਾਨਾ ਕਲਾਕਾਰ ਆਦਿ ਹਾਜਰ ਸਨ |
ਪਿਛਲੀ ਖ਼ਬਰ ਪੀ.ਟੀ.ਯੂ ਵਲੋਂ ਬੀ.ਟੈੱਕ ਪਹਿਲੇ ਸਮੈਸਟਰ ਦੇ ਅਕਾਦਮਿਕ ਨਤੀਜੇ ਘੋਸ਼ਿਤ ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਗਤਕਾ ਅਖਾੜਾ ਨੇ ਦੂਜਾ ਗਤਕਾ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।