11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰਾਜ ਮਾਰਗ 'ਤੇ ਸੁੱਕੇ ਖੜ੍ਹੇ ਦਰੱਖ਼ਤ ਬਣ ਸਕਦੇ ਹਾਦਸੇ ਦਾ ਕਾਰਨ

ਅਜੀਤ ਡੈਸਕ 12-04-2026
ਮਜਾਰੀ/ਸਾਹਿਬਾ, 11 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜਸ਼ੰਕਰ ਰਾਜ ਮਾਰਗ ਦੇ ਕਿਨਾਰਿਆਂ 'ਤੇ ਸੈਂਕੜਿਆਂ ਦੀ ਗਿਣਤੀ 'ਚ ਲੱਖਾਂ ਰੁਪਏ ਦੀ ਕੀਮਤ ਦੇ ਸੁੱਕੇ ਅਤੇ ਕੁੱਝ ਦੂਸਰੇ ਦਰਖਤਾਂ ਦੇ ਸਹਾਰੇ ਸੜਕ ਵੱਲ ਨੂੰ ਝੁਕ ਕੇ ਖੜੇ ਦਰਖ਼ਤ ਜਿੱਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉੱਥੇ ਜੰਗਲਾਤ ਵਿਭਾਗ ਦੀ ਨਿਕਾਮੀ ਵੀ ਜ਼ਾਹਿਰ ਕਰ ਰਹੇ ਹਨ | ਇਸ ਮਾਰਗ 'ਤੇ ਬਹੁਤ ਸਾਰੇ ਦਰਖ਼ਤ ਜੋ ਆਪਣੀ ਉਮਰ ਹੰਢਾ ਚੁੱਕੇ ਹਨ | ਜੋ ਆਪ ਮੁਹਾਰੇ ਕਦੀ ਸੜਕ ਵਿਚ ਡਿਗ ਕੇ ਰਾਹਗੀਰਾਂ ਨੂੰ ਲਪੇਟ ਵਿਚ ਲੈ ਰਹੇ ਹਨ ਤੇ ਕਦੇ ਕਿਸਾਨਾਂ ਦੇ ਖੇਤਾਂ ਵੱਲ ਡਿਗ ਕੇ ਫ਼ਸਲਾਂ ਖ਼ਰਾਬ ਕਰ ਰਹੇ ਹਨ | ਇਨ੍ਹਾਂ ਸੁੱਕੇ ਦਰਖਤਾਂ ਦੇ ਅਚਾਨਕ ਸੜਕ ਵਿਚ ਡਿੱਗਣ ਕਾਰਨ ਪਿਛਲੇ ਸਮੇਂ ਵਿਚ ਕਈ ਰਾਹਗੀਰ ਲਪੇਟ 'ਚ ਆ ਕੇ ਫੱਟੜ ਹੋ ਚੁੱਕੇ ਹਨ | ਇੱਥੋਂ ਤੱਕ ਕਿ ਪਿਛਲੇ ਸਮੇਂ ਅੱਡਾ ਕਰਾਵਰ ਵਿਖੇ ਇੱਕ ਦਰਖ਼ਤ ਦਾ ਟਾਹਣਾ ਟੁੱਟ ਕੇ ਥੱਲੇ ਤੋਂ ਲੰਘਦੇ ਸਕੂਟਰੀ ਸਵਾਰਾਂ 'ਤੇ ਡਿਗ ਪਿਆ ਸੀ | ਇੱਕ ਦੀ ਥਾਂ 'ਤੇ ਹੀ ਮੌਤ ਹੋ ਗਈ ਸੀ ਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਸੀ | ਇਸ ਮਾਰਗ 'ਤੇ ਚਣਕੋਆ ਅੱਡੇ ਦੇ ਲਾਗੇ ਇੱਕ ਕਈ ਸਫ਼ੈਦੇ ਦੇ ਦਰਖਤਾਂ ਦਾ ਝੁੰਡ ਸੁੱਕ ਕੇ ਸੜਕ ਵੱਲ ਨੂੰ ਕਾਫ਼ੀ ਝੁਕ ਚੁੱਕਾ ਹੈ | ਜੋ ਕਦੇ ਵੀ ਸੜਕ ਵਿਚ ਡਿਗ ਕੇ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ | ਇਸ ਮਾਰਗ 'ਤੇ ਗੁਰਦੁਆਰਾ ਨਾਨਕਸਰ ਮਜਾਰੀ ਲਾਗੇ ਇੱਕ ਵੱਡਾ ਸਫ਼ੈਦੇ ਦਾ ਦਰਖ਼ਤ ਸੜਕ ਵੱਲ ਨੂੰ ਟੇਢਾ ਹੋਇਆ ਦੂਸਰੇ ਸਫ਼ੈਦਿਆਂ ਦੇ ਸਹਾਰੇ ਹੀ ਖੜ੍ਹਾ ਹੈ | ਜੋ ਕਦੇ ਵੀ ਸੜਕ ਵਿਚ ਡਿਗ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਇਸ ਮਾਰਗ ਦੇ ਸੁੱਕੇ ਦਰਖਤਾਂ ਵੱਲ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਦੇ ਵੀ ਧਿਆਨ ਨਹੀਂ ਦਿੱਤਾ | ਜਦੋਂ ਕਦੇ ਸੜਕ ਵਿਚ ਕੋਈ ਦਰਖ਼ਤ ਡਿਗਦਾ ਹੈ ਤਾਂ ਮਹਿਕਮੇ ਵੱਲੋਂ ਡੇਲੀਵੇਜ 'ਤੇ ਰੱਖੇ ਕੱਚੇ ਮੁਲਾਜ਼ਮ ਹੀ ਇਸ ਨੂੰ ਕੱਟ ਵੱਢ ਕਰ ਕੇ ਪਾਸੇ ਕਰਦੇ ਹਨ ਤੇ ਲੱਕੜ ਸੜਕ ਕਿਨਾਰੇ ਹੀ ਪਈ ਸੜ ਜਾਂਦੀ ਹੈ | ਜੋ ਕਈ ਥਾਵਾਂ 'ਤੇ ਦੇਖੀ ਜਾ ਸਕਦੀ ਹੈ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਨ੍ਹਾਂ ਸੁੱਕੇ ਦਰਖਤਾਂ ਨੂੰ ਹਟਾਇਆ ਜਾਵੇ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਚੌਰ ਵਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਵਿਸਾਖੀ ਪੁਰਬ ਨੂੰ ਸਮਰਪਿਤ ਟਰੱਕ ਯੂਨੀਅਨ ਬ੍ਰਾਂਚ ਆਸਰੋਂ ਵਿਖੇ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।