11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੇ. ਸੀ. ਕਾਲਜ ਆਫ਼ ਫਾਰਮੇਸੀ ਦੇ ਬੀ.ਫਾਰਮਾ ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ

ਅਜੀਤ ਡੈਸਕ 12-04-2026
ਨਵਾਂਸ਼ਹਿਰ, 11 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੇ.ਸੀ ਕਾਲਜ ਆਫ ਫਾਰਮੇਸੀ ਦਾ ਨਵੰਬਰ-ਦਸੰਬਰ 2025 ਦੀਆਂ ਪ੍ਰੀਖਿਆਵਾਂ ਲਈ ਐਲਾਨੇ ਗਏ ਬੀ.ਫਾਰਮਾ ਚਾਰ ਸਾਲਾ ਡਿਗਰੀ ਦੇ ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ | ਕਾਲਜ ਮੁਖੀ ਡਾ.ਏ.ਸੀ. ਰਾਣਾ ਅਤੇ ਅਮਨਜੋਤ ਕੌਰ ਨੇ ਦੱਸਿਆ ਕਿ ਸੁਮੈਨਿਕਾ ਨੇ 8.92 ਫੀਸਦੀ ਐਸ.ਜੀ.ਪੀ.ਏ ਸਮੈਸਟਰ ਗ੍ਰੇਡ ਪੁਆਇੰਟ ਐਵਰੇਜ ਲੈ ਕੇ ਕਾਲਜ 'ਚ ਪਹਿਲਾ ਸਥਾਨ, ਮਨੀਸ਼ਾ ਨੇ 8.85 ਫੀਸਦੀ ਐਸ.ਜੀ.ਪੀ.ਏ ਨਾਲ ਦੂਜਾ ਸਥਾਨ ਅਤੇ ਅਲੀਸ਼ਾ ਨੇ 8.77 ਫੀਸਦੀ ਐਸ.ਜੀ.ਪੀ.ਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰਾਂ ਹੀ ਸੱਤਵੇਂ ਸਮੈਸਟਰ 'ਚ ਸ਼ਹਿਜ਼ਾਦ ਅਹਿਮਦ ਨੇ 7.58 ਫੀਸਦੀ ਐਸ.ਜੀ.ਪੀ.ਏ ਨਾਲ ਪਹਿਲਾ ਸਥਾਨ ਅਤੇ ਸਿਮਰਨ ਨੇ 7.33 ਫੀਸਦੀ ਐਸ.ਜੀ.ਪੀ.ਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਕੇ.ਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਕਾਲਜ ਮੁਖੀ ਅਮਨਜੋਤ ਕੌਰ ਅਤੇ ਸਟਾਫ਼ ਨੇ ਇਨਾਂ ਸਾਰੇ ਵਿਦਿਆਰਥੀਆਂ ਨੂੰਾ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਵਿਸਾਖੀ ਪੁਰਬ ਨੂੰ ਸਮਰਪਿਤ ਟਰੱਕ ਯੂਨੀਅਨ ਬ੍ਰਾਂਚ ਆਸਰੋਂ ਵਿਖੇ ਸਮਾਗਮ ਅੱਜ ਅਗਲੀ ਖ਼ਬਰ ਵਾਅਦਾ ਖਿਲਾਫ਼ੀ ਤੋਂ ਖਫ਼ਾ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਕੂਚ-ਚਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।