11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂਸ਼ਹਿਰ ਦੇ ਐਸ. ਕੇ ਪੁਰੀ ਸਰਬਸੰਮਤੀ ਨਾਲ ਬਣੇ ਪ੍ਰਧਾਨ

ਅਜੀਤ ਡੈਸਕ 12-04-2026
ਨਵਾਂਸ਼ਹਿਰ, 11 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)-ਸੀਨੀਅਰ ਸਿਟੀਜਨ ਐਸੋਸੀਏਸ਼ਨ ਨਵਾਂਸ਼ਹਿਰ ਦੀ ਜਨਰਲ ਹਾਊਸ ਦੀ ਮਹੀਨਾਵਾਰ ਮੀਟਿੰਗ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿੱਚ ਚੇਅਰਮੈਨ ਡਾਕਟਰ ਜੇ. ਡੀ ਵਰਮਾ ਦੀ ਰਹਿਨੁਮਾਈ ਅਤੇ ਪ੍ਰੋਫੈਸਰ ਐਸ. ਕੇ ਬਰੂਟਾ ਦੀ ਪ੍ਰਧਾਨਗੀ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 12:30 ਤੱਕ ਹੋਈ | ਮੈਂਬਰਜ਼ ਨੂੰ ਜਨਮਦਿਨ ਅਤੇ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਤੋ ਬਾਅਦ ਨਵੇਂ ਬਣੇ ਮੈਂਬਰਜ਼ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ | ਇਸ ਉਪਰੰਤ ਗਵਰਨਿੰਗ ਬਾਡੀ ਦੋ ਸਾਲਾ ਟਰਮ ਅਪ੍ਰੈਲ 2026 ਤੋਂ ਮਾਰਚ 2028 ਤੱਕ ਪ੍ਰਧਾਨ ਦੀ ਚੋਣ ਬਾਰੇ ਲਮੇਰੀ ਚਰਚਾ ਤੋਂ ਬਾਅਦ ਐਸ .ਕੇ ਪੁਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਦੇ ਨਾਲ ਹੀ ਨਵੇ ਚੁਣੇ ਪ੍ਰਧਾਨ ਵੱਲੋਂ ਜਨਰਲ ਸਕੱਤਰ ਦਵਿੰਦਰ ਕੁਮਾਰ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ ਰਾਮ ਧੰਨ ਚੌਧਰੀ, ਸਕੱਤਰ ਸੁਖਦੇਵ ਕੁਮਾਰ ਸ਼ਰਮਾ ਦੇ ਨਾਮ ਵੀ ਅਨਾਉਂਸ ਕੀਤੇ ਗਏ | ਇਸ ਨਵੀਂ ਬਣੀ ਟੀਮ ਦਾ ਮੈਂਬਰਜ਼ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ | ਨਵੇਂ ਬਣੇ ਪ੍ਰਧਾਨ ਵਲੋਂ ਪੁਰਾਣੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਮੈਂਬਰਜ਼ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵਲੋਂ ਸੰਸਥਾ ਨੂੰ ਹੋਰ ਉਚਾਈਆਂ 'ਤੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਧੰਨਵਾਦ ਸਹਿਤ ਮੀਟਿੰਗ ਦੀ ਸਮਾਪਤੀ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਸੁਰਿੰਦਰ ਦਾਸ ਵਲੋਂ ਮੁੱਖ ਮੰਤਰੀ ਮਾਨ ਨੂੰ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਜੈਨ ਮਾਡਲ ਸਕੂਲ ਦੇ ਦਲਵੀਰ ਕੁਮਾਰ ਅਤੇ ਚਾਂਦੀਕਾ ਨੇ ਜ਼ਿਲ੍ਹੇ 'ਚੋਂ ਪਹਿਲਾ ਤੇ ਦੂਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।