11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬੀ. ਕਾਮ ਸਮੈਸਟਰ ਪਹਿਲੇ ਦੇ ਨਤੀਜੇ 'ਚੋਂ ਬੀ.ਐੱਲ.ਐੱਮ. ਕਾਲਜ ਦੀਆਂ ਵਿਦਿਆਰਥਣਾਂ ਅੱਵਲ

ਅਜੀਤ ਡੈਸਕ 12-04-2026
ਨਵਾਂਸ਼ਹਿਰ, 11 ਅਪ੍ਰੈਲ ( ਜਸਬੀਰ ਸਿੰਘ ਨੂਰਪੁਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਐਲਾਨੇ ਗਏ ਬੀ. ਕਾਮ ਸਮੈਸਟਰ ਪਹਿਲੇ ਦੇ ਨਤੀਜੇ 'ਚੋਂ ਬੀ.ਐੱਲ.ਐੱਮ ਗਰਲਜ਼ ਕਾਲਜ ਨਵਾਂਸ਼ਹਿਰ ਦੀਆਂ ਵਿਦਿਆਰਥਣਾਂ ਨੇ ਸੌ ਫ਼ੀਸਦੀ ਨਤੀਜਾ ਦਿੱਤਾ | ਕਾਲਜ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਕਾਮ ਸਮੈਸਟਰ ਪਹਿਲੇ ਦੀ ਜਸਪ੍ਰੀਤ ਕੌਰ ਨੇ 7.68 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਜੈਸਮੀਨ ਕੌਰ ਨੇ 7.60 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਅਤੇ ਦੀਪਸ਼ਿਖਾ ਨੇ 7.45 ਐਸ.ਜੀ.ਪੀ.ਏ ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ 'ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਵਿਨੋਦ ਭਾਰਦਵਾਜ, ਕਾਮਰਸ ਵਿਭਾਗ ਦੇ ਪ੍ਰੋ. ਦੀਪਕ, ਪ੍ਰੋ. ਰੰਜਨਾ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜੇ 'ਤੇ ਉਨਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਜਲੰਧਰ ਤੇ ਪਠਲਾਵਾ ਸੰਸਥਾ ਦੀ ਬੇਟੀਆਂ ਦੇ ਜਨਮ ਦਿਨ ਸਮਾਗਮ ਸੰਬੰਧੀ ਮੀਟਿੰਗ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।