12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਣਕ ਦੀ ਖ਼ਰੀਦ ਲਈ ਫਾਂਬੜਾ ਦਾਣਾ ਮੰਡੀ ਵਿਚ ਪ੍ਰਬੰਧ ਨਾ ਮਾਤਰ

ਅਜੀਤ ਡੈਸਕ 11-04-2026
ਉੜਾਪੜ/ਲਸਾੜਾ, 10 ਅਪ੍ਰੈਲ (ਲਖਵੀਰ ਸਿੰਘ ਖੁਰਦ)-ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਦਾਣਾ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣ ਦੇ ਹੁਕਮ ਹਨ, ਪਰ ਮੰਡੀਆਂ ਖੁੱਲ੍ਹਣ ਤੋਂ 10 ਦਿਨ ਬਾਅਦ ਵੀ ਫਾਂਬੜਾ ਦਾਣਾ ਮੰਡੀ ਵਿੱਚ ਪ੍ਰਬੰਧ ਨਾ ਦੀ ਕੋਈ ਚੀਜ ਨਹੀ ਹੈ | ਭਾਵੇਂ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦੀ ਖਰੀਦ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦੇ ਦਾਅਵੇ ਕੀਤੇ ਜਾਂਦੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਪਾਲ ਸਿੰਘ ਖੜਕੂਵਾਲ, ਹਰਦੀਪ ਸਿੰਘ ਖੜਕੂਵਾਲ, ਗੁਰਮੇਜ ਸਿੰਘ ਫਾਂਬੜਾ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਅਸੀਂ ਆਪਣੀ ਫਸਲ ਲੈ ਕੇ ਮੰਡੀ ਵਿਚ ਆਏ ਹੋਏ ਹਾਂ | ਪਰ ਅਜੇ ਤੱਕ ਮਾਰਕੀਟ ਕਮੇਟੀ ਵਲੋਂ ਨਾਂ ਤਾਂ ਮੰਡੀ ਵਿੱਚ ਲਾਈਟਾਂ ਚਾਲੂ ਕੀਤੀਆਂ ਗਈਆਂ ਅਤੇ ਨਾ ਹੀ ਕੋਈ ਹੋਰ ਪ੍ਰਬੰਧ ਕੀਤੇ ਗਏ ਹਨ | ਇੱਥੋਂ ਤੱਕ ਕਿ ਮੰਡੀਆਂ ਵਿਚ ਅਜੇ ਤੱਕ ਬਾਰਦਾਨਾ ਵੀ ਨਹੀ ਪਹੁੰਚਿਆ ਅਤੇ ਨਾ ਹੀ ਕੋਈ ਅਧਿਕਾਰੀ ਮੰਡੀ ਵਿੱਚ ਖਰੀਦ ਦੇ ਪ੍ਰਬੰਧ ਦੇਖਣ ਆਇਆ ਹੈ | ਉਨ੍ਹਾਂ ਕਿਹਾ ਕਿ ਆੜਤੀਆਂ ਨੂੰ ਤਾਂ ਅਜੇ ਤੱਕ ਇਹ ਵੀ ਨਹੀ ਪਤਾ ਕਿ ਉਹਨਾਂ ਦੀ ਮੰਡੀ ਵਿੱਚੋਂ ਖਰੀਦ ਕਿਹੜੀ ਏਜੰਸੀ ਨੇ ਕਰਨੀ ਹੈ | ਉਹਨਾਂ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਨ ਅਸੀ ਆਪਣੀ ਮਿਹਨਤ ਨਾਲ ਪਾਲੀ ਹੋਈ ਫਸਲ ਨੂੰ ਸੰਭਾਲਣ ਲਈ ਇਸ ਲਈ ਕਾਹਲੇ ਹਾਂ ਕਿ ਸਿਰੇ 'ਤੇ ਆਈ ਫਸਲ ਕਿਤੇ ਮੀਂਹ ਦੀ ਭੇਟ ਨਾ ਚੜ੍ਹ ਜਾਵੇ, ਪਰ ਮੰਡੀ ਵਿੱਚ ਕੋਈ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਅਤੇ ਆੜਤੀਆਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ | ਉਨ੍ਹਾਂ ਮਾਰਕੀਟ ਕਮੇਟੀ ਨਵਾਂਸ਼ਹਿਰ ਤੋਂ ਮੰਗ ਕੀਤੀ ਕਿ ਇਸ ਤੋਂ ਪਹਿਲਾਂ ਕਿ ਮੰਡੀਆਂ ਵਿਚ ਕਣਕ ਦੀ ਫ਼ਸਲ ਜਿਆਦਾ ਮਾਤਰਾ ਵਿਚ ਆਉਣ ਲਗ ਜਾਵੇ ਉਸ ਤੋਂ ਪਹਿਲਾਂ ਤੁਰੰਤ ਹੀ ਮੰਡੀਆਂ ਦੀ ਲਾਈਟਾਂ ਸਮੇਤ ਬਾਕੀ ਪ੍ਰਬੰਧ ਪੂਰੇ ਕੀਤੇ ਜਾਣ |
ਪਿਛਲੀ ਖ਼ਬਰ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਸਮਾਗਮ ਭਲਕੇ ਅਗਲੀ ਖ਼ਬਰ ਬੰਗਾ ਤੋਂ ਜਥੇ ਨੇ ਗੁਰਦੁਆਰਾ ਧੂਬੜੀ ਸਾਹਿਬ ਅਸਾਮ ਦੀ ਕੀਤੀ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।