23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆਟੋ ਵਰਕਰ ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ

ਅਜੀਤ ਡੈਸਕ 10-04-2026
ਨਵਾਂਸ਼ਹਿਰ, 9 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)- ਨਿਊ ਆਟੋ ਵਰਕਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਆਪਣੇ ਰੁਜ਼ਗਾਰ ਦੀ ਰੱਖਿਆ ਲਈ ਤਿੱਖੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਕਲੇਰ ਨੇ ਆਖਿਆ ਕਿ ਆਰ.ਟੀ.ਓ ਦਫ਼ਤਰ ਨਵਾਂਸ਼ਹਿਰ ਉਹਨਾਂ ਦੇ ਆਟੋ ਚਲਾਣ ਕਰਕੇ ਬੰਦ ਕਰਨ ਦੀਆਂ ਗੋਂਦਾਂ ਗੁੰਦ ਰਿਹਾ ਹੈ ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਆਪਣੇ ਆਟੋ ਚਲਾਕੇ ਆਪਣਾ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ | ਜੇਕਰ ਕਿਸੇ ਬਹਾਨੇ ਉਹਨਾਂ ਦੇ ਰੁਜ਼ਗਾਰ ਉੱਤੇ ਸੱਤ ਮਾਰੀ ਜਾਂਦੀ ਹੈ ਤਾਂ ਉਹ ਚੁੱਪ ਕਰਕੇ ਨਹੀਂ ਬੈਠਣਗੇ ਅਤੇ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਦਾ ਪਿੜ ਮੱਲਣਗੇ | ਇਸ ਮੌਕੇ ਤਰਨਦੀਪ, ਦੇਸ ਰਾਜ, ਪਰਦੀਪ, ਰਾਜੇਸ਼ ਵੀ ਮੌਜੂਦ ਸਨ |
ਪਿਛਲੀ ਖ਼ਬਰ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ 4 ਰੋਜ਼ਾ ਸਮਾਗਮਾਂ ਸਬੰਧੀ ਤਿਆਰੀਆਂ ਮੁਕੰਮਲ-ਸੰਤ ਸੁਰਿੰਦਰ ਦਾਸ... ਅਗਲੀ ਖ਼ਬਰ ਸ੍ਰੀ ਖੁਰਾਲਗੜ੍ਹ ਵਿਖੇ ਮੁਫ਼ਤ ਜਨਰਲ ਮੈਡੀਕਲ ਕੈਂਪ 13 ਨੂੰ ਡਾ. ਰਛਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।