23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨਸ਼ਿਆਂ ਦਾ ਤਿਆਗ ਜ਼ਰੂਰੀ- ਕਲਸੀ ਕਟਾਰੀਆ

ਅਜੀਤ ਡੈਸਕ 10-04-2026
ਕਟਾਰੀਆ, 9 ਅਪ੍ਰੈਲ (ਪ੍ਰੇਮੀ ਸੰਧਵਾਂ)-ਨਸ਼ਿਆਂ ਦੀ ਦਲ-ਦਲ ਵਿਚ ਫਸੀ ਪੰਜਾਬ ਦੀ ਜਵਾਨੀ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਪੁਲਿਸ ਇੰਸਪੈਕਟਰ ਤੇ ਮੈਂਬਰ ਪੰਚਾਇਤ ਪ੍ਰੇਮ ਸਿੰਘ ਕਲਸੀ ਤੇ ਮੈਡਮ ਕਮਲੇਸ਼ ਕੌਰ ਕਲਸੀ ਨੇ ਕਿਹਾ ਕਿ ਨਸ਼ਿਆਂ ਦੇ ਜਾਲ ਵਿਚ ਫਸ ਕੇ ਮੌਤ ਦੇ ਮੂੰਹ ਜਾ ਰਹੀ ਜਵਾਨੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਕੁ ਨੌਜਵਾਨਾਂ ਵੈਰੀਆਂ ਵਲੋਂ ਚੋਰੀ ਛਿਪੇ ਨਸ਼ੇ ਦਾ ਧੰਦਾ ਕਰਕੇ ਜਵਾਨੀ ਨੂੰ ਕੁਰਾਹੇ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹ ਮੌਤ ਰੂਪੀ ਨਸ਼ਿਆਂ ਤੋਂ ਦੂਰ ਰਹਿਣ ਤਾਂ ਜੋ ਦੁਖੀ ਮਾਪਿਆਂ ਦਾ ਹਿਰਦਾ ਠੰਢਾ ਰਹੇ | ਪ੍ਰੇਮ ਸਿੰਘ ਕਲਸੀ ਤੇ ਮੈਡਮ ਕਮਲੇਸ਼ ਕੌਰ ਕਲਸੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਤਿਆਗ ਕਰ ਕੇ ਖੇਡਾਂ ਵੱਲ ਰੁਚੀ ਰੱਖਣ | ਇਸ ਮੌਕੇ ਮਨਜਿੰਦਰ ਕੌਰ ਕਲਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ- ਸੋਮ ਪਾਲ ਸਿੰਘ ਬੰਗਾ ਅਗਲੀ ਖ਼ਬਰ ਨਹਿਰ 'ਚ ਫੈਲੀ ਲੋਹੜਿਆਂ ਦੀ ਗੰਦਗੀ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।