24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕਿਸਾਨ ਵੀਰ ਬਿਜਲੀ ਦੇ ਟ੍ਰਾਂਸਫਾਰਮਰ ਥੱਲਿਉਂ ਕਣਕ ਕੱਟ ਲੈਣ- ਜੇ.ਈ. ਅਮਰੀਕ ਸਿੰਘ

ਅਜੀਤ ਡੈਸਕ 10-04-2026
ਮਜਾਰੀ/ਸਾਹਿਬਾ, 9 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਪਾਵਰ ਕਾਮ 66 ਕੇ.ਵੀ ਕਰਾਵਰ ਦੇ ਜੇ.ਈ ਅਮਰੀਕ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਵਾਢੀ ਦਾ ਸੀਜਨ ਸ਼ੁਰੂ ਹੋ ਰਿਹਾ ਹੈ, ਆਪਣੇ ਖੇਤਾਂ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰਾ ਦੇ ਥੱਲੇ ਤੋਂ ਪਹਿਲਾਂ ਕਣਕ ਦੀ ਕਟਾਈ ਜਰੂਰ ਕਰ ਲੈਣ | ਉਨ੍ਹਾਂ ਦੱਸਿਆ ਕਈ ਵਾਰ ਤੇਜ਼ ਹਵਾਵਾਂ ਚੱਲਣ ਨਾਲ ਜਾਂ ਬਿਜਲੀ ਦੀ ਤਾਰਾਂ ਦੇ ਆਪਸ ਵਿੱਚ ਟਕਰਾਉਣ ਨਾਲ ਟ੍ਰਾਂਸਫਾਰਮਰਾਂ 'ਚੋਂ ਅਚਾਨਕ ਨਿਕਲਦੀਆਂ ਅੱਗ ਦੀਆਂ ਚੰਗਿਆੜੀਆਂ ਕਾਰਨ ਕਣਕ ਦੀ ਸੁੱਕੀ ਖੜ੍ਹੀ ਫਸਲ ਨੂੰ ਅੱਗ ਲੱਗ ਜਾਂਦੀ ਹੈ | ਜਿਸ ਨਾਲ ਬਹੁਤ ਸਾਰੀ ਫ਼ਸਲ ਸੜ ਕੇ ਸੁਆਹ ਹੋ ਜਾਂਦੀ ਹੈ | ਉਹਨਾਂ ਕੰਬਾਈਨਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਖੇਤ ਵਿੱਚ ਕੰਬਾਈਨਾਂ ਚਲਾਉਣ ਵੇਲੇ ਬਿਜਲੀ ਦੇ ਖੰਬੇ, ਟ੍ਰਾਂਸਫਾਰਮ ਅਤੇ ਬਿਜਲੀ ਦੀਆਂ ਤਾਰਾਂ ਤੋਂ ਕਬਾਈਨਾਂ ਨੂੰ ਦੂਰ ਰੱਖਣ |
ਪਿਛਲੀ ਖ਼ਬਰ ਟੁੱਟੀਆਂ ਹੱਡੀਆਂ ਨੂੰ ਬਿਨਾਂ ਆਪਰੇਸ਼ਨ ਠੀਕ ਕੀਤਾ ਜਾ ਸਕਦਾ ਹੈ- ਡਾ. ਮਲਿਕ ਅਗਲੀ ਖ਼ਬਰ ਪਿੰਡ ਲਧਾਣਾ ਝਿੱਕਾ ਨੂੰ ਜਾਂਦੀ ਸੜਕ 'ਤੇ ਪਏ ਡੂੰਘੇ ਟੋਇਆਂ ਨੇ ਧਾਰਿਆ ਨਰਕ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।