03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਝਿੰਗੜਾਂ ਤੋਂ ਬਾਬਾ ਬਾਲਕ ਨਾਥ ਦੀ ਗੁਫ਼ਾ ਦੇ ਦਰਸ਼ਨਾਂ ਲਈ ਸੰਗ ਰਵਾਨਾ

ਅਜੀਤ ਡੈਸਕ 05-04-2026
ਔੜ/ਝਿੰਗੜਾਂ, 4 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਵਿਧਾਨ ਸਭਾ ਹਲਕਾ ਬੰਗਾ ਦੇ ਇਤਿਹਾਸਿਕ ਪਿੰਡ ਝਿੰਗੜਾਂ ਤੋਂ ਸਿੱਧ ਬਾਬਾ ਬਾਲਕ ਨਾਥ ਦੀ ਗੁਫ਼ਾ ਦੇ ਦਰਸ਼ਨਾਂ ਲਈ ਭਗਤ ਨੰਦਾ ਰਾਮ ਦਾ ਪਰਿਵਾਰ ਭਾਰੀ ਸੰਗਤਾਂ ਨਾਲ ਰਵਾਨਾ ਹੋਇਆ | ਮੁੱਖ ਪ੍ਰਬੰਧਕ ਨਿਰਮਲ ਰਾਮ ਮਹਿਮੀ, ਭਗਤ ਵਿਜੈ ਕੁਮਾਰ, ਮੱਖਣ ਮਹਿਮੀ ਤੇ ਅਮਰ ਨਾਥ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਲੱਖ ਦਾਤਾ ਪੀਰ ਨਿਗਾਹਾ ਧਾਰਮਿਕ ਅਸਥਾਨ 'ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਰਾਤ ਨੂੰ ਬਾਬੇ ਦੀ ਚੌਕੀ ਲਗਾਈ ਜਾਵੇਗੀ | 4 ਅਪ੍ਰੈਲ ਨੂੰ ਸਵੇਰੇ ਚਾਲਾ ਸ਼ਾਹ ਤਲਾਈ ਲਈ ਰਵਾਨਾ ਹੋਵੇਗਾ ਤੇ ਮਾਂ ਰਤਨੋ ਤੇ ਗਰੂਨਾ ਝਾੜੀ ਦੇ ਦਰਸ਼ਨ ਕਰਨ ਉਪਰੰਤ ਰਾਤ ਨੂੰ ਬਾਬੇ ਦੀ ਚੌਕੀ ਲਗਾਈ ਜਾਵੇਗੀ | 5 ਅਪ੍ਰੈਲ ਨੂੰ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਗੁਫ਼ਾ 'ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | 6 ਅਪ੍ਰੈਲ ਨੂੰ ਚਾਲਾ ਪਿੰਡ ਵਾਪਸ ਪਰਤੇਗਾ |
ਇਸ ਮੌਕੇ ਭਗਤ ਵਿਜੈ ਕੁਮਾਰ, ਨਿਰਮਲ ਸਿੰਘ ਮਹਿਮੀ, ਮੱਖਣ ਮਹਿਮੀ, ਭਗਤ ਜ਼ਹਿਰੀ, ਅਮਰ ਨਾਥ, ਜਗੀਰ ਮਹਿਮੀ, ਮਨੀ, ਕਰਮਜੀਤ ਸਿੰਘ, ਤੁਸ਼ਾਰ ਮਹਿਮੀ, ਖ਼ੁਸ਼ਦੀਪ ਮਹਿਮੀ, ਭਿੰਦਾ ਮਹਿਮੀ, ਹਰਜਿੰਦਰ ਕੁਮਾਰ ਤੇ ਗੁਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਸਿਖ਼ਲਾਈ ਕੈਂਪ ਲਗਾਇਆ ਅਗਲੀ ਖ਼ਬਰ ਚੋਣਾਂ 'ਚ ਜੇਕਰ ਫੂਲਕਾ ਭਾਜਪਾ ਵਲੋਂ ਚੋਣ ਲੜਦੇ ਹਨ ਤਾਂ ਡਾ: ਰਾਣੂੰ ਵਲੋਂ ਮੁਕਾਬਲੇ 'ਚ ਚੋਣ ਲੜੀ ਜਾਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।