02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੜੋਆ ਬਲਾਕ ਦੀਆਂ ਮੰਡੀਆਂ ਦਾ ਸਫਾਈ ਪੱਖੋਂ ਬੁਰਾ ਹਾਲ

ਅਜੀਤ ਡੈਸਕ 05-04-2026
ਮਜਾਰੀ/ਸਾਹਿਬਾ, 4 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਦੂਜੇ ਪਾਸੇ ਬਲਾਚੌਰ ਦੇ ਬਲਾਕ ਸੜੋਆ ਅਧੀਨ ਆਉਂਦੀਆਂ ਕਰਾਵਰ, ਸਾਹਿਬਾ, ਬਕਾਪੁਰ ਤੇ ਸੜੋਆ ਦਾਣਾ ਮੰਡੀਆਂ ਦੀ ਅਜੇ ਤੱਕ ਮਾਰਕੀਟ ਕਮੇਟੀ ਵੱਲੋਂ ਕੋਈ ਸਫ਼ਾਈ ਤੱਕ ਨਹੀਂ ਕਰਵਾਈ ਗਈ | ਇਹ ਸਾਰੀਆਂ ਮੰਡੀਆਂ ਦੀਆਂ ਫੜਾਂ ਘਾਹ-ਫੂਸ ਤੇ ਕਚਰੇ ਨਾਲ ਭਰੀਆਂ ਪਈਆਂ ਹਨ | ਕਿਸੇ ਵੀ ਮੰਡੀ ਵਿਚ ਅਜੇ ਤੱਕ ਕੋਈ ਵੀ ਲਾਈਟਾਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ | ਪਤਾ ਲੱਗਾ ਹੈ, ਇਨ੍ਹਾਂ ਮੰਡੀਆਂ ਦੀ ਸਫ਼ਾਈ ਦਾ ਕੰਮ ਕਿਸੇ ਠੇਕੇਦਾਰ ਨੂੰ ਅਲਾਟ ਕੀਤਾ ਹੋਇਆ ਹੈ | ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ ਜੋ ਮੌਸਮ ਦੇ ਖ਼ਰਾਬ ਰਹਿਣ ਕਾਰਨ ਰੁਕੀ ਹੋਈ ਹੈ | ਇੱਕ ਪਾਸੇ ਮੰਡੀਆਂ ਦਾ ਸਫ਼ਾਈ ਪੱਖੋਂ ਬੁਰਾ ਹਾਲ ਹੈ ਤੇ ਦੂਜੇ ਪਾਸੇ ਆੜ੍ਹਤੀਆਂ ਦੀ ਹੜਤਾਲ ਕਾਰਨ ਕਿਸਾਨਾਂ ਨੂੰ ਕਣਕ ਦੀ ਖ਼ਰੀਦ ਨਾ ਹੋਣ ਦਾ ਫ਼ਿਕਰ ਸਤਾ ਰਿਹਾ ਹੈ | ਮੰਡੀਆਂ ਦੀਆਂ ਫੜਾਂ ਬਾਰੇ ਜਦੋਂ ਮਾਰਕੀਟ ਕਮੇਟੀ ਬਲਾਚੌਰ ਦੇ ਸਕੱਤਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮੌਸਮ ਦੀ ਖ਼ਰਾਬੀ ਕਾਰਨ ਸਫ਼ਾਈ ਦੇ ਕੰਮ ਵਿਚ ਰੁਕਾਵਟ ਆਈ ਹੈ | ਜਲਦੀ ਹੀ ਫੜਾਂ ਦੀ ਸਫ਼ਾਈ ਕਰਨ, ਲਾਈਟਾਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਅੰਗਦ ਨਗਰ ਨਵਾਂਸ਼ਹਿਰ ਵਿਖੇ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਸਨਮਾਨ ਅਗਲੀ ਖ਼ਬਰ ਔੜ, ਪੁਲਿਸ ਵਲੋਂ 3.66 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।