01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੀ੍ਰ ਗੁਰੂ ਤੇਗ਼ ਬਹਾਦਰ ਮਾਰਗ 'ਤੇ ਲੁੱਕ ਪਾਉਣ ਦੀ ਸੇਵਾ ਸ਼ੁਰੂ

ਅਜੀਤ ਡੈਸਕ 05-04-2026
ਪੋਜੇਵਾਲ ਸਰਾਂ, 4 ਅਪ੍ਰੈਲ (ਨਵਾਂਗਰਾਈਾ)-ਸੀ੍ਰ ਗੁਰੂ ਤੇਗ਼ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਕਾਰ ਸੇਵਾ ਜੋ ਕਿਲ੍ਹਾ ਸੀ੍ਰ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਦੋ ਸਾਲ 2 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ | ਇਸ ਸੇਵਾ ਦੇ 7ਵੇਂ ਪੜਾਅ ਵਿੱਚ ਅੱਜ ਲੁੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਸ਼ੁਰੂਆਤ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਅਰਦਾਸ ਕਰਕੇ ਕੰਮ ਸ਼ੁਰੂ ਕੀਤਾ | ਬਾਬਾ ਸਤਨਾਮ ਸਿੰਘ ਨੇ ਇਸ ਮਾਰਗ ਦੀ ਚੱਲ ਰਹੀ ਰੂਪ ਰੇਖਾ ਬਾਰੇ ਸੰਗਤ ਨੂੰ ਦੱਸਿਆ ਕਿ ਹੁਣ ਤੱਕ 80 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਹੈ ਤੇ ਸੜਕ ਦੇ ਕਿਨਾਰਿਆਂ 'ਤੇ ਵਿਰਾਸਤੀ ਬੂਟੇ ਵੀ ਲਗਾਏ ਜਾ ਰਹੇ ਹਨ | ਇਸ ਤੋਂ ਇਲਾਵਾ ਪੁਲੀਆਂ ਬਣਾਉਣ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਰਗ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਅਤੇ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸੇਵਾ ਦੇ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ | ਇਸ ਮੌਕੇ ਹਰੋ ਦਾ ਪੋਅ 'ਤੇ ਅਗਲੇ ਵਾਲੇ ਪਾਸੇ ਤੋਂ ਲੁੱਕ ਪਾਉਣ ਦੀ ਸੇਵਾ ਸ਼ੁਰੂ ਕੀਤੀ | ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਟੋਟੇ ਦੀ ਕਾਰਸੇਵਾ ਲੰਬੇ ਸਮੇਂ ਤੱਕ ਚੱਲੇਗੀ ਅਤੇ ਇਹ ਮਾਰਗ ਇੱਕ ਆਪਣੇ ਆਪ ਵਿੱਚ ਮਿਸਾਲ ਹੋਵੇਗਾ | ਇਸ ਸੇਵਾ ਦਾ ਕੰਮ ਆਰ.ਆਰ ਬੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ | ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਬਾਬਾ ਸਤਨਾਮ ਸਿੰਘ ਮੁਣਸੀ, ਦਲਜੀਤ ਸਿੰਘ ਬੈਂਸ ਸਮਾਜਸੇਵੀ, ਸਿਮਰਨਜੀਤ ਸਿੰਘ ਸੇਮਾ, ਸਾਹਿਬ ਸਿੰਘ, ਹਰਪਾਲ ਸਿੰਘ ਪਾਲੀ, ਮਨਪੀ੍ਰਤ ਸਿੰਘ ਜੱਗਾ, ਡਾ. ਗੁਰਮੇਲ ਸਿੰਘ ਕਡਿਆਲ ਆਦਿ ਸਮੇਤ ਸਮੂਹ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਕਿਸਾਨ ਭਰਾਵਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਚੇਅਰਮੈਨ ਊਧਨਵਾਲ ਅਗਲੀ ਖ਼ਬਰ ਡਾਕਟਰ ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਦੇ ਵਿਰੋਧ 'ਚ ਬੀ.ਜੇ.ਪੀ. ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।