14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

20 ਗ੍ਰਾਮ ਹੈਰੋਇਨ ਸਮੇਤ ਕਥਿਤ ਦੋਸ਼ੀ ਕਾਬੂ

ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਸਦਰ ਥਾਣਾ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਨੌਜਵਾਨ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਏ.ਐਸ.ਆਈ. ਰਸ਼ਪਾਲ ਰਾਮ ਨੇ ਦੱਸਿਆ ਕਿ ਉਹ ਪਿੰਡ ਹਿਆਲਾ ਤੋਂ ਕਰਿਆਮ ਵੱਲ੍ਹ ਨੂੰ ਗਸ਼ਤ ਕਰਨ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਕਰਿਆਮ ਲਾਗੇ ਪੁੱਜੀ ਤਾਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਆਪਣੇ ਪਜਾਮੇ ਵਿੱਚੋਂ ਇੱਕ ਮੋਮੀ ਲਿਫਾਫੀ ਸੜਕ ਕਿਨਾਰੇ ਸੁੱਟ ਦਿੱਤੀ | ਉਸਨੇ ਆਪਣਾ ਨਾਮ ਰਕੇਸ਼ ਕੁਮਾਰ ਉਰਫ ਹਨੀ ਪੁੱਤਰ ਮਦਨ ਲਾਲ ਪਿੰਡ ਛੂਛੇਵਾਲ ਥਾਣਾ ਪੋਜੇਵਾਲ ਦੱਸਿਆ | ਪੁਲਿਸ ਵੱਲੋਂ ਤਲਾਸ਼ੀ ਦੌਰਾਨ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ |
ਪਿਛਲੀ ਖ਼ਬਰ ਫਰਾਲਾ ਸਕੂਲ ਵਿਖੇ ਦਾਖ਼ਲੇ ਸੰਬੰਧੀ ਬੱਚਿਆਂ ਦੇ ਮਾਪਿਆਂ 'ਚ ਭਾਰੀ ਉਤਸ਼ਾਹ- ਜੱਸੋੋਮਜਾਰਾ, ਲਾਦੀਆਂ ਅਗਲੀ ਖ਼ਬਰ ਗੁ: ਚਰਨ ਕੰਵਲ ਬੰਗਾ ਵਿਖੇ ਸਰੋਵਰ ਦੀ ਸਫਾਈ ਦੀ ਆਰੰਭਤਾ 'ਤੇ ਸਮਾਗਮ ਕੱਲ੍ਹ- ਜਥੇ: ਖਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।