13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਟੋ ਤੇ ਈ-ਰਿਕਸ਼ਾ ਸੰਬੰਧੀ ਹਾਈ ਕੋਰਟ ਦੇ ਹੁਕਮ ਬਣੇ ਪ੍ਰਸ਼ਾਸਨ ਦੇ ਗਲੇ ਦੀ ਹੱਡੀ

ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖਾਸ ਤੌਰ 'ਤੇ ਨਵਾਂਸ਼ਹਿਰ ਵਿੱਚ ਆਟੋ ਰਿਕਸ਼ਾ, ਈ-ਰਿਕਸ਼ਾ ਤੇ ਸੱਤ ਸੀਟਾਂ ਵਾਲੇ ਟੈਂਪੂ ਚਾਲਕਾਂ ਵਲੋਂ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਸਵਾਰੀਆਂ ਢੋਹਣ ਸਬੰਧੀ ਪ੍ਰਾਈਵੇਟ ਬੱਸ ਚਾਲਕਾਂ ਵਲੋਂ ਪਾਈ ਹਾਈਕੋਰਟ ਵਿੱਚ ਪਟੀਸ਼ਨ ਜ਼ਿਲ੍ਹਾ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣ ਗਈ ਹੈ | ਪਹਿਲਾਂ ਕਈ ਵਾਰ ਮਿੰਨੀ ਬੱਸ ਚਾਲਕਾਂ ਅਤੇ ਆਟੋ ਤੇ ਈ-ਰਿਕਸ਼ਾ ਚਾਲਕਾਂ ਵਿਚਕਾਰ ਟਕਰਾਅ ਵੀ ਹੁੰਦਾ ਰਿਹਾ ਹੈ | 09 ਫਰਵਰੀ ਨੂੰ ਹਰਗੁਰਿੰਦਰ ਸਿੰਘ ਰਾਹੋਂ ਅਤੇ ਕੁਲਵੀਰ ਸਿੰਘ ਦੀਪਾ ਸੂਰਾਪੁਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਰ.ਟੀ.ਏ. ਅਤੇ ਐਸ.ਐਸ.ਪੀ. ਤੋਂ ਇਲਾਵਾ ਏ.ਡੀ.ਜੀ.ਪੀ. ਟ੍ਰੈਫਿਕ ਪੰਜਾਬ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਗਈ ਸੀ ਕਿ ਨਵਾਂਸ਼ਹਿਰ ਤੋਂ ਗੁਜਰਪੁਰ, ਭੀਣ, ਜੱਬੋਵਾਲ, ਪੱਲੀ ਉੱਚੀ ਤੇ ਪੱਲੀ ਝਿੱਕੀ ਆਦਿ ਰੂਟਾਂ 'ਤੇ ਗੈਰ-ਕਾਨੂੰਨੀ ਤੌਰ 'ਤੇ 50 ਤੋਂ ਜ਼ਿਆਦਾ ਆਟੋ ਰਿਕਸ਼ਾ, ਈ-ਰਿਕਸ਼ਾ ਤੇ ਟੈਂਪੂ ਆਦਿ ਚੱਲ ਰਹੇ ਹਨ | ਇਸੇ ਤਰ੍ਹਾਂ ਨਵਾਂਸ਼ਹਿਰ ਤੋਂ ਹਿਆਲਾ, ਜਾਫ਼ਰਪੁਰ, ਬੈਰਸੀਆਂ ਤੇ ਰਾਹੋਂ ਤੋਂ ਨੀਲੋਵਾਲ, ਦਿਲਾਵਰਪੁਰ ਤੇ ਵਜੀਦ ਆਦਿ ਰੂਟਾਂ 'ਤੇ 30 ਤੋਂ ਜ਼ਿਆਦਾ ਅਜਿਹੇ ਵਾਹਨ ਚੱਲ ਰਹੇ ਹਨ | ਇਨ੍ਹਾਂ ਕੋਲ ਨਾ ਤਾਂ ਨੰਬਰ ਪਲੇਟ, ਨਾ ਇੰਸ਼ੋਅਰੈਂਸ ਤੇ ਨਾ ਹੀ ਕੋਈ ਪਰਮਿਟ ਆਦਿ ਹੁੰਦਾ ਹੈ ਜਿਸ ਕਰਕੇ ਇਹ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣਦੇ ਹਨ | ਇਸ ਨਾਲ ਪ੍ਰਾਈਵੇਟ ਬੱਸ ਰੂਟਾਂ ਵਾਲਿਆਂ ਨੂੰ ਵਿੱਤੀ ਘਾਟਾ ਵੀ ਪੈਂਦਾ ਹੈ | ਲੀਗਲ ਨੋਟਿਸ 'ਤੇ ਕੋਈ ਕਾਰਵਾਈ ਨਾ ਹੋਣ ਕਰਕੇ ਹਰਗੁਰਿੰਦਰ ਸਿੰਘ ਅਤੇ ਕੁਲਵੀਰ ਸਿੰਘ ਦੀਪਾ ਸੂਰਾਪੁਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕਰਕੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ |
ਹਾਈਕੋਰਟ ਨੇ 05 ਮਾਰਚ 2025 ਨੂੰ ਕੇਸ ਦਾ ਨਿਪਟਾਰਾ ਕਰਦਿਆਂ ਸਮਰੱਥ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਹੁਕਮ ਦੀ ਤਸਦੀਕਸ਼ੁਦਾ ਕਾਪੀ ਮਿਲਣ ਦੇ 6 ਹਫਤਿਆਂ ਅੰਦਰ ਕਾਨੂੰਨੀ ਨੋਟਿਸ 'ਤੇ ਫੈਸਲਾ ਲੈਣ | ਕੁਲਦੀਪ ਸਿੰਘ ਸੂਰਾਪੁਰ ਨੇ ਦੱਸਿਆ ਕਿ ਸਬੰਧਤ ਅਧਿਕਾਰੀ ਨੂੰ ਹਾਈਕੋਰਟ ਦੇ ਹੁਕਮ ਦੀ ਤਸਦੀਕਸ਼ੁਦਾ ਕਾਪੀ ਪਹੁੰਚਾ ਦਿੱਤੀ ਗਈ ਹੈ ਜੇਕਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹੁਕਮਾਂ ਦੀ ਪਾਲਣਾ ਲਈ ਮੁੜ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ |
ਪਿਛਲੀ ਖ਼ਬਰ ਰਸੋਈ ਗੈਸ ਦੀ ਸਪਲਾਈ ਸੰਬੰਧੀ ਵਫਦ ਐਚ.ਪੀ.ਗੈਸ ਏਜੰਸੀ ਬੰਗਾ ਦੇ ਮਾਲਕ ਨੂੰ ਮਿਲਿਆ ਅਗਲੀ ਖ਼ਬਰ ਸਮੇਂ-ਸਮੇਂ ਸਿਰ ਸਾਨੂੰ ਸਿਹਤ ਦੀ ਜਾਂਚ ਕਰਾਉਣੀ ਜ਼ਰੂਰੀ- ਡਾ. ਸੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।