13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੇ. ਵੀ. ਕੇ. ਲੰਗੜੋਆ ਨੇ ਖੇਤ ਦਿਵਸ ਮਨਾਇਆ

ਅਜੀਤ ਡੈਸਕ 28-03-2026
ਨਵਾਂਸ਼ਹਿਰ, 27 ਮਾਰਚ (ਦੀਦਾਰ ਸਿੰਘ ਸ਼ੇਤਰਾ)-ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਦੀਆਂ ਵੱਖ-ਵੱਖ ਤਕਨੀਕਾਂ ਪ੍ਰਦਰਸ਼ਨੀਆਂ ਦਿਖਾਉਣ ਲਈ ਵੱਖ-ਵੱਖ ਪਿੰਡਾਂ 'ਚ ਖੇਤ ਦਿਵਸ ਮਨਾਇਆ ਗਿਆ | ਕੇ. ਵੀ. ਕੇ. ਦੇ ਡਿਪਟੀ ਡਾਇਰੈਕਟਰ ਪ੍ਰਦੀਪ ਕੁਮਾਰ ਨੇ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਂਦੀਆਂ ਵੱਖ-ਵੱਖ ਮਸ਼ੀਨਾਂ ਨਾਲ ਬੀਜੀ ਹੋਈ ਕਣਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ | ਉਨ੍ਹਾਂ ਵੱਖ-ਵੱਖ ਮਸ਼ੀਨਾਂ ਦੀ ਵਰਤੋਂ ਦੇ ਢੰਗਾਂ ਬਾਰੇ ਪਰਾਲੀ ਦੀ ਸੰਭਾਲ ਵਾਲੀਆਂ ਮਸ਼ੀਨਾਂ ਦੀ ਵਰਤੋਂ ਨਾਲ ਵਾਤਾਵਰਨ ਪੱਖੀ ਫਾਇਦਿਆਂ ਬਾਰੇ ਖੇਤੀ ਖਰਚਿਆਂ ਦੀ ਬੱਚਤ ਸਬੰਧੀ ਵਿਸਥਾਰ ਪੂਰਵਕ ਜਾਣਕਰੀ ਦਿੱਤੀ | ਡਾ. ਜਸਵਿੰਦਰ ਕੁਮਾਰ ਸਹਾਇਕ ਪ੍ਰੋਫੈਸਰ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਦਬਾ ਕੇ ਹੀ ਕਣਕ ਦੀ ਬਜਾਈ ਕਰਨ ਸਮੇਂ ਕਣਕ ਦੀਆਂ ਕਿਸਮਾਂ ਬਾਰੇ ਬੀਜ ਦੀ ਮਾਤਰਾ ਬੀਜ ਦੀ ਸੋਧ ਖਾਦਾਂ ਤੇ ਸਿੰਜਾਈ ਦੇ ਵੱਖ-ਵੱਖ ਢੰਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ | ਡਾ. ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਨੇ ਆਉਂਦੇ ਸੀਜ਼ਨ ਵਿੱਚ ਝੋਨੇ ਦੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਜਾਈ ਕਰਨ ਤੇ ਪਨੀਰੀ ਅਗੇਤੀ ਨਾ ਲਗਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ | ਉਨ੍ਹਾਂ ਝੋਨੇ ਹੇਠੋਂ ਰਕਬਾ ਕੱਢ ਕੇ ਗਰਮੀ ਰੁੱਤ ਦੀ ਮੂੰਗੀ ਬਹਾਰ ਰੁੱਤ ਵਿੱਚ ਮੂੰਗਫਲੀ ਅਤੇ ਗੰਨੇ ਦੀ ਕਾਸ਼ਤ ਬਾਰੇ ਸੌਣੀ ਰੁੱਤ ਵਿੱਚ ਮੱਕੀ ਦਾਲਾਂ ਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਕਿਹਾ | ਡਾ. ਤੇਜਵੀਰ ਸਿੰਘ ਸਹਾਇਕ ਪ੍ਰੋਫੈਸਰ ਨੇ ਝੋਨੇ ਦੀ ਪਰਾਲੀ ਨੂੰ ਹੋਰ ਵੱਖ-ਵੱਖ ਢੰਗਾਂ ਨਾਲ ਵਰਤਣ ਦੇ ਲਈ ਡੇਰੀ ਯੂਨਿਟ ਦੇ ਵਿਚ ਵਰਤਣ, ਫਸਲਾਂ ਵਿੱਚ ਮਰਚਿੰਗ ਖੁੰਬਾ ਪੈਦਾ ਕਰਨ ਬਾਰੇ ਦੱਸਿਆ | ਉਹਨਾਂ ਇਹ ਵੀ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਲਈ ਹਰੇ ਚਾਰੇ ਦੇ ਰੂਪ ਵਿਚ ਵੀ ਖਵਾਇਆ ਜਾ ਸਕਦਾ ਹੈ | ਉਨ੍ਹਾਂ ਕਿ੍ਸ਼ੀ ਵਿਗਿਆਨ ਕੇਂਦਰ ਵੱਲੋਂ ਸੌਣੀ ਰੁੱਤ ਲਈ ਮੁਹਈਆ ਕਰਵਾਏ ਜਾ ਰਹੇ ਵੱਖ-ਵੱਖ ਫਸਲਾਂ ਦੇ ਬੀਜਾਂ ਕਿੱਤਾ ਮੁਖੀ ਕਿਸਾਨ ਸਿਖਲਾਈ ਕੋਰਸਾਂ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ 'ਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ | ਖੇਤ ਦਿਵਸ ਮਨਾਉਣ ਸਮੇਂ ਕਿਸਾਨਾਂ ਨੂੰ ਵੱਖ-ਵੱਖ ਖੇਤਾਂ ਦਾ ਦੌਰਾ ਵੀ ਕਰਵਾਇਆ ਗਿਆ |
ਪਿਛਲੀ ਖ਼ਬਰ ਮਸਨੂਈ ਬੁੱਧੀ ਵਰਕਸ਼ਾਪ 'ਚ ਆਦਰਸ਼ ਸਕੂਲ ਖਟਕੜ ਕਲਾਂ ਨੇ ਜਿੱਤਿਆ ਪਹਿਲਾ ਸਟੇਟ ਐਵਾਰਡ ਅਗਲੀ ਖ਼ਬਰ ਭਾਈ ਬਿਕਰਮਜੀਤ ਸਿੰਘ ਮਹਿੰਦਪੁਰ ਦਾ ਜਥਾ ਵਤਨ ਪਰਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।