09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਐਮ.ਬੀ.ਜੀ. ਸਰਕਾਰੀ ਕਾਲਜ ਪੋਜੇਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਐਮ.ਬੀ.ਜੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਇਆ ਸਟਾਫ਼ ਤੇ ਹੋਰ ਪਤਵੰਤੇ | ਤਸਵੀਰ : ਸਹੂੰਗੜਾ <br/> 08-03-2026
ਸੜੋਆ/ਪੋਜੇਵਾਲ, 7 ਮਾਰਚ (ਹਰਮੇਲ ਸਹੂੰਗੜਾ, ਨਵਾਂਗਰਾਈ)-ਐਮ.ਬੀ.ਜੀ ਸਰਕਾਰੀ ਕਾਲਜ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਵੂਮੇਨ ਸੈੱਲ, ਮਨੋਵਿਗਿਆਨ ਸੈੱਲ ਅਤੇ ਅੰਗਰੇਜ਼ੀ ਵਿਭਾਗ ਦੇ ਉਲੰਪਿਕ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਰਿਸੋਰਸ ਪਰਸਨ ਵਜੋਂ ਡਾ. ਕਮਲ ਕੋਆਰਡੀਨੇਟਰ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਡਾ. ਸ਼ਯਾਮਾ ਦੇਵੀ ਅਸਿਸਟੈਂਟ ਪ੍ਰੋਫੈਸਰ ਰਾਜਨੀਤੀ ਸ਼ਾਸਤਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪਾਰੀਸਾ ਅਗਸਾਰੀ ਇੰਟਰਨੈਸ਼ਨਲ ਸਪੀਕਰ ਕੈਨੇਡਾ ਨੇ ਸ਼ਿਰਕਤ ਕੀਤੀ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਜਸਬੀਰ ਸਿੰਘ ਦੁਆਰਾ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਅਸਿਸਟੈਂਟ ਪ੍ਰੋਫੈਸਰ ਡਾ. ਇੰਦਰਜੀਤ ਕੌਰ ਅਤੇ ਡਾ. ਰਾਜਵਿੰਦਰ ਕੌਰ ਦੁਆਰਾ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਥੀਮ ਬਾਰੇ ਜਾਣੂ ਕਰਵਾਇਆ ਗਿਆ | ਡਾ. ਕਮਲਾ ਅਤੇ ਡਾ. ਸ਼ਯਾਮਾ ਦੁਆਰਾ ਵਿਦਿਆਰਥੀ ਨਾਲ ਮਹਿਲਾ ਦਿਵਸ ਦੇ ਇਤਿਹਾਸ, ਔਰਤਾਂ ਦੇ ਅਧਿਕਾਰਾਂ ਸਬੰਧੀ ਸੰਘਰਸ਼, ਸੰਜੀਦਾ ਸਮੱਸਿਆਵਾਂ, ਲਿੰਗਕ ਸਮਾਨਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ | ਉਹਨਾਂ ਦੁਆਰਾ ਔਰਤਾਂ ਤੇ ਮਰਦਾਂ ਦੀਆਂ ਸਮਾਨਤਾ ਲਈ ਸਮਾਜ ਦੀ ਸੋਚ ਨੂੰ ਬਦਲਣ 'ਤੇ ਜ਼ਰ ਦਿੱਤਾ ਗਿਆ | ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਅਸ਼ਵਨੀ ਕੁਮਾਰ ਦੁਆਰਾ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ | ਅਸਿਸਟੈਂਟ ਪ੍ਰੋਫੈਸਰ ਨੀਲਮ ਅੰਗਰੇਜ਼ੀ ਵਿਭਾਗ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਸੈਂਟਰ ਪੱਧਰੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਗੁਰਸੇਵਾ ਕਾਲਜ ਪਨਾਮ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।