09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਲਾਕ ਸੰਮਤੀਆਂ ਦੇ ਚੇਅਰਮੈਨਾਂ ਦੀ ਚੋਣ ਸੰਬੰਧੀ ਅਕਾਲੀ-ਬਸਪਾ ਪੂਰੀ ਤਰਾਂ ਇੱਕਜੁੱਟ- ਗੁੱਜਰ

ਅਜੀਤ ਡੈਸਕ 08-03-2026
ਬਲਾਚੌਰ, 7 ਮਾਰਚ (ਨਰੇਸ਼ ਧੌਲ)-ਬਲਾਕ ਸੰਮਤੀਆਂ ਦੇ ਚੇਅਰਮੈਨਾਂ ਦੀ ਚੋਣ ਦੌਰਾਨ ਅਕਾਲੀ ਦਲ ਬਾਦਲ ਅਤੇ ਬਸਪਾ ਪੂਰੀ ਤਰਾਂ ਇੱਕਜੁੱਟ ਹਨ | ਇਹ ਪ੍ਰਗਟਾਵਾ ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਤਰਾਂ ਬਲਾਕ ਸੰਮਤੀ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ 'ਤੇ ਲੜੀਆਂ ਗਈਆਂ ਸਨ, ਉਸ ਦੀ ਤਰਜ਼ 'ਤੇ ਹੁਣ ਵੀ ਜਦੋਂ ਚੇਅਰਮੈਨਾਂ ਦੀ ਨਿਯੁਕਤੀ ਹੋਵੇਗੀ ਤਾਂ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ 'ਤੇ ਮੈਦਾਨ ਵਿੱਚ ਉੱਤਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਵੱਲੋਂ ਭਾਵੇਂ ਚੇਅਰਮੈਨਾਂ ਦੀ ਚੋਣ ਨੂੰ ਅੱਗੇ ਪਾਇਆ ਜਾ ਰਿਹਾ ਹੈ, ਪਰ ਜਦੋਂ ਵੀ ਚੋਣ ਹੋਵੇਗੀ ਤਾਂ ਅਕਾਲੀ ਦਲ ਅਤੇ ਬਸਪਾ ਵੱਲੋਂ ਚੇਅਰਮੈਨ ਨਿਯੁਕਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾਵੇਗਾ | ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੂਰੀ ਸਫਲਤਾ ਪ੍ਰਾਪਤ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਤਾਂ ਜੋ ਲੀਹੋਂ ਲੱਥੇ ਪੰਜਾਬ ਨੂੰ ਮੁੜ ਤੋਂ ਲੀਹਾਂ 'ਤੇ ਲਿਆਂਦਾ ਜਾ ਸਕੇ | ਇਸ ਮੌਕੇ ਸਤਨਾਮ ਜੋਗੇਵਾਲ, ਗੁਰਨਾਮ ਜੋਗੇਵਾਲ, ਤਰਲੋਚਨ ਸਿੰਘ ਸਾਬਕਾ ਚੇਅਰਮੈਨ, ਦਲਜੀਤ ਸਿੰਘ ਮਾਣੇਵਾਲ, ਜੋਗਿੰਦਰ ਸਿੰਘ ਅਟਵਾਲ, ਚੌਧਰੀ ਅਸ਼ੋਕ ਨਾਨੋਵਾਲ, ਚੌਧਰੀ ਹਨੀ ਟੌਂਸਾ, ਅਜਮੇਰ ਸਿੰਘ ਭਾਰਾਪੁਰ, ਗੁਰਦੀਪ ਸਿੰਘ, ਯਾਦਵਿੰਦਰ ਯਾਦੀ, ਰਿੰਕੂ ਚੌਹਾਨ, ਬੱਬੂ ਬੂਥਗੜ, ਦਿਲਬਾਗ ਚੰਦ ਮਹਿੰਦੀਪੁਰ, ਗੁਰਵਿੰਦਰ ਸਿੰਘ ਭਾਰਾਪੁਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਹੌਲਦਾਰ ਜਰਨੈਲ ਗੋਸਲ ਨੇ 17ਵੀਂ ਵਾਰ ਕੀਤਾ ਖ਼ੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।