12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਯੁਵਕ ਕਲੱਬ ਪਾਲਿਸੀ-2025 ਤਹਿਤ ਹੋਵੇਗੀ ਯੂਥ ਕਲੱਬਾਂ ਦੀ ਕਾਰਗੁਜਾਰੀ ਦੀ ਸਮੀਖਿਆ- ਡੀ. ਸੀ.

ਅਜੀਤ ਡੈਸਕ 07-03-2026
ਨਵਾਂਸ਼ਹਿਰ, 6 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਪ੍ਰਵਾਨਗੀ ਉਪਰੰਤ ਯੂਥ ਕਲੱਬ ਪਾਲਿਸੀ 2025 ਦੀ ਨੋਟੀਫੀਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ | ਇਸ ਸਬੰਧੀ ਵਿਚਾਰ ਚਰਚਾ ਕਰਦਿਆਂ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਐੱਸ. ਬੀ. ਐੱਸ. ਨਗਰ ਨੇ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਦੀਆਂ ਯੁਵਕ ਸੇਵਾਵਾਂ ਕਲੱਬਾਂ ਬਾਬਤ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਯੂਥ ਕਲੱਬ ਐਫੀਲੀਏਸ਼ਨ ਪਾਲਿਸੀ 2025 ਦੇ ਤਹਿਤ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ (ਗੈਰ ਸਰਗਰਮ) ਯੂਥ ਕਲੱਬਾਂ ਨੂੰ ਰੱਦ ਕਰਨ ਦਾ ਫੈਸਲਾ ਮਿਤੀ 21 ਜਨਵਰੀ 2026 ਦੇ ਅਖਬਾਰਾਂ ਵਿੱਚ ਦਿੱਤੇ ਗਏ ਪਬਲਿਕ ਨੋਟਿਸ ਰਾਂਹੀ ਲਿਆ ਗਿਆ ਹੈ | ਇਸ ਲਈ ਵਿਭਾਗ ਨਾਲ ਐਫੀਲੀਏਟਡ ਯੂਥ ਕਲੱਬਾਂ ਨੂੰ ਜਨਤਕ ਨੋਟਿਸ ਰਾਹੀਂ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਐੱਸ.ਬੀ.ਐੱਸ ਨਗਰ ਦੇ ਦਫਤਰ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਨੋਟਿਸ ਦੀ ਪਾਲਣਾ ਹਿੱਤ 14 ਮਾਰਚ ਦਿਨ ਸੋਮਵਾਰ ਤੱਕ ਆਪਣੇ ਕਲੱਬ ਦੀ ਪਿਛਲੇ ਤਿੰਨ ਸਾਲਾਂ (2023-24, 2024-25 ਅਤੇ 2025-26) ਦੀ ਕਾਰਗੁਜ਼ਾਰੀ ਦਾ ਵੇਰਵਾ ਸਬੂਤਾਂ ਸਾਹਿਤ ਮੁਹੱਈਆ ਕਰਵਾਉਣ | ਨਵੀਂ ਯੂਥ ਪਾਲਿਸੀ ਤਹਿਤ ਕਲੱਬਾਂ ਵੱਲੋਂ ਕਾਰਗੁਜਾਰੀ ਰਿਪੋਰਟ ਨਿਰਧਾਰਿਤ ਸਮੇਂ ਅੰਦਰ ਜਮ੍ਹਾਂ ਕਰਵਾਉਣੀ ਜਰੂਰੀ ਹੋਵੇਗੀ | ਮਨਤੇਜ ਸਿੰਘ ਚੀਮਾ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਨੇ ਦੱਸਿਆ ਕਿ ਇਸ ਮੌਕੇ ਵਿਭਾਗ ਨਾਲ 341 ਯੁਵਕ ਸੇਵਾਵਾਂ ਕਲੱਬ ਐਫੀਲੀਏਟਿਡ ਹਨ |
ਪਿਛਲੀ ਖ਼ਬਰ ਸੰਤੁਲਣ ਵਿਗੜਨ ਕਰਕੇ ਕਾਰ ਖੰਭੇ ਨਾਲ ਟਕਰਾਈ ਅਗਲੀ ਖ਼ਬਰ ਸੰਧਵਾਂ ਦੇ ਵਸੋਂ ਵਾਲੇ ਖੇਤਰ 'ਚ ਪੈਂਦੇ ਛੱਪੜ 'ਤੇ ਸੜਕ ਵੱਲ ਦੇ ਪਾਸੇ ਰੇਿਲੰਗ ਨਾ ਹੋਣ ਕਾਰਨ ਰਾਹਗੀਰ ਤੇ ਪਿੰਡ ਵਾਸੀ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।