14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਿਸ਼ਨਰੀ ਪ੍ਰਚਾਰਕ ਸੋਹਣ ਲਾਲ ਕਾਜਮਪੁਰ ਵਾਲਿਆਂ ਦੀ ਯਾਦ 'ਚ ਸਮਾਗਮ ਅੱਜ

ਅਜੀਤ ਡੈਸਕ 22-02-2026
ਟੱਪਰੀਆਂ ਖੁਰਦ, 21 ਫਰਵਰੀ (ਬਲਵਿੰਦਰ ਨਾਨੋਵਾਲੀਆ)-ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਲੰਮਾ ਸਮਾਂ ਰਹੇ ਪ੍ਰਚਾਰਕ ਬ੍ਰਹਮਲੀਨ ਸੰਤ ਸੋਹਣ ਲਾਲ ਕਾਜਮਪੁਰ ਵਾਲਿਆਂ ਦੀ ਨਿੱਘੀ ਯਾਦ 'ਚ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ 22 ਫਰਵਰੀ ਦਿਨ ਐਤਵਾਰ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਸੁਰਿੰਦਰ ਦਾਸ ਨੇ ਗੁਰੂ ਘਰ ਵਿਖੇ ਪਹੰੁਚੀਆਂ ਸੰਗਤਾਂ ਨੂੰ ਸਨਮਾਨਿਤ ਕਰਨ ਸਮੇਂ 'ਅਜੀਤ' ਨੂੰ ਦਿੱਤੀ | ਇਸ ਮੌਕੇ ਗੁਰੂ ਘਰ ਦੇ ਹੈੱਡ ਕੈਸ਼ੀਅਰ ਅਤੇ ਸੇਵਾਮੁਕਤ ਬੀ.ਪੀ.ਈ.ਓ.ਸੰਤ ਕਰਮ ਚੰਦ ਬੀਣੇਵਾਲ ਨੇ ਦੱਸਿਆ ਸੰਤ ਸੋਹਣ ਲਾਲ ਕਾਜਮਪੁਰ ਵਾਲਿਆਂ ਨੇ ਆਪਣੇ ਜੀਵਨ ਦਾ ਬਹੁਤਾ ਸਮਾ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਨਾਲ ਬਿਤਾਉਂਦਿਆ ਗੁਰੂ ਰਵਿਦਾਸ ਜੀ ਦੇ ਜੀਵਨ ਯਾਤਰਾਵਾਂ ਦੀ ਖੋਜ ਵਿਚ ਲਗਾ ਦਿੱਤਾ | ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਵਲੋਂ ਕੀਤੀਆਂ ਯਾਤਰਾਵਾਂ ਵਿੱਚੋਂ ਖੁਰਾਲਗੜ੍ਹ ਸਾਹਿਬ ਦੀ ਯਾਤਰਾ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ | ਉਨ੍ਹਾਂ ਦੱਸਿਆ ਕਿ 22 ਫਰਵਰੀ ਵਾਲੇ ਦਿਨ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਹਰਿਆਣਾ ਤੋਂ ਬਰਿੰਦਰ ਕੁਮਾਰ ਅਤੇ ਜਸਵੀਰ ਸਿੰਘ ਕਟਵਾਲ ਕਰਨਾਲ ਦੀ ਅਗਵਾਈ ਵਿੱਚ ਵਡੀ ਗਿਣਤੀ 'ਚ ਸੰਗਤਾਂ ਗੁਰੂ ਘਰ ਵਿਖੇ ਹਾਜ਼ਰੀਆਂ ਲਗਾਉਣਗੀਆਂ |
ਪਿਛਲੀ ਖ਼ਬਰ ਕਾਲਜ ਕੈਂਪਸ 'ਚ ਇੱਕ ਵਿਸ਼ੇਸ਼ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਆਮ ਆਦਮੀ ਕਲੀਨਿਕ ਔੜ ਵਿਖੇ ਨਵੇਂ ਮੈਡੀਕਲ ਅਫਸਰ ਦੀ ਨਿਯੁਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।