14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲੱਖ ਦਾਤਾ ਪੀਰਾਂ ਦੇ ਅਸਥਾਨ ਪੱਲੀ -ਝਿੱਕੀ ਵਿਖੇ ਸਾਲਾਨਾ ਭੰਡਾਰਾ ਲਗਾਇਆ

ਅਜੀਤ ਡੈਸਕ 22-02-2026
ਬੰਗਾ, 21 ਫਰਵਰੀ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰਾਂ ਦੇ ਅਸਥਾਨ ਪਿੰਡ ਪੱਲੀ-ਝਿੱਕੀ ਵਿਖੇ ਸਮੂਹ ਮੁਹੱਲਾ ਨਿਵਾਸੀ, ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸਵ: ਪ੍ਰਧਾਨ ਸ: ਮੱਖਣ ਸਿੰਘ ਦੇ ਗ੍ਰਹਿ ਵਿਖੇ ਸਲਾਨਾ ਭੰਡਾਰਾ ਲਗਾਇਆ ਗਿਆ | ਇਸ ਦੌਰਾਨ ਪੀਰਾਂ ਦੇ ਅਸਥਾਨ 'ਤੇ ਬਾਬਾ ਦਰਸ਼ਨ ਸਿੰਘ ਝਿੱੜੀ ਅਸਥਾਨ ਦੇ ਸੇਵਾਦਾਰ ਵਲੋਂ ਪਾਠ ਪੂਜਾ ਕੀਤੀ ਗਈ | ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਚਾਹ ਪਕੌੜਿਆਂ ਅਤੇ ਪ੍ਰਸ਼ਾਦੇ ਦਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਝਿੱੜੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਅਮਰੀਕ ਸਿੰਘ ਸਾਬਕਾ ਪੰਚ, ਅਜਮੇਰ ਸਿੰਘ, ਬਲਵੀਰ ਸਿੰਘ, ਜਗਤਾਰ ਸਿੰਘ ਤਾਰਾ, ਦੀਪੂ, ਗਗਨਦੀਪ ਸਿੰਘ ਜੋਜੋ ਅਤੇ ਸਮੂਹ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਆਂਗਨਵਾੜੀ ਸੁਪਰਵਾਈਜ਼ਰਾਂ ਤੇ ਵਰਕਰਾਂ ਲਈ ਕਰਵਾਇਆ ਸਿਖਲਾਈ ਪ੍ਰੋਗਰਾਮ ਅਗਲੀ ਖ਼ਬਰ ਪਿੰਡ ਮਾਹਿਲ ਗਹਿਲਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।