18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਔੜ ਵਿਖੇ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥੀ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 03-02-2026
ਔੜ, 2 ਫਰਨਵਰੀ (ਗੁਰਨਾਮ ਸਿੰਘ ਸੈਣੀ)-ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਸਰਬਜੀਤ ਕੌਰ, ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾਕਟਰ ਰਾਜੀਵ ਜਿੰਦੀਆ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਔੜ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸਰਪੰਚ ਕਮਲਜੀਤ ਦੁੱਗਲ, ਲਖਬੀਰ ਰਾਮ, ਹਰੀਸ਼ ਰਾਣਾ ਅਤੇ ਸਤਪਾਲ ਦੁੱਗਲ ਪ੍ਰਧਾਨ ਗੁਰਦੁਆਰਾ ਸਾਹਿਬ ਅਤੇ ਪੰਚਾਇਤ ਮੈਂਬਰਾਂ ਵੱਲੋਂ ਕੀਤਾ ਗਿਆ | ਇਸ ਕੈਂਪ ਵਿੱਚ ਡਾਕਟਰ ਸ਼ੁੱਭ ਕਾਮਨਾ ਅਤੇ ਡਾਕਟਰ ਪੂਜਾ ਭਾਰਦਵਾਜ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਆਯੂਰਵੇਦ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵਲੋਂ ਡਾਕਟਰ ਅਮਰਿੰਦਰ ਸਿੰਘ ਅਤੇ ਡਾਕਟਰ ਹਰਦੀਪ ਸਿੰਘ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ | ਇਸੇ ਮੌਕੇ ਇੰਦਰਜੀਤ ਕੌਰ ਅਤੇ ਰਜਨੀਸ਼ ਫਾਰਮਾਸਿਸਟ ਅਤੇ ਸਤਿੰਦਰ ਸਿੰਘ ਹੋਮਿਓਪੈਥੀ ਫਾਰਮਾਸਿਸਟ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ਵਿੱਚ ਆਯੂਰਵੈਦਿਕ ਵਿਭਾਗ ਵੱਲੋਂ 467 ਅਤੇ ਹੋਮਿਓਪੈਥੀ ਵਿਭਾਗ ਵੱਲੋਂ 341 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਇੰਚਾਰਜ ਡਾਕਟਰ ਰਮਨਦੀਪ ਆਯੂਰਵੇਦ ਵਿਭਾਗ ਅਤੇ ਡਾਕਟਰ ਅਮਰਿੰਦਰ ਸਿੰਘ ਹੋਮਿਓਪੈਥੀ ਵਿਭਾਗ ਵੱਲੋਂ ਮਰੀਜ਼ਾਂ ਨੂੰ ਆਯੂਰਵੇਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬਿਮਾਰੀਆਂ ਦੀ ਰੋਕਥਾਮ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜਯੋਤੀ ਯੋਗਾ ਇੰਸਟ੍ਰਕਟਰ, ਬਲਵੰਤ ਰਾਮ ਸਿਹਤ ਇੰਸਪੈਕਟਰ, ਸੱਚਦੀਪ ਸਿੰਘ, ਨਾਨਕ ਦਾਸ, ਤਿਲਕਰਾਜ, ਸਰਬਜੀਤ ਕੁਮਾਰ, ਮੋਹਨ ਲਾਲ, ਨਰਿੰਦਰ ਪਾਲ, ਐਸ.ਡੀ.ਓ ਕਿ੍ਸ਼ਨ ਦੁੱਗਲ, ਸਤਪਾਲ ਦੁੱਗਲ, ਹੇਮਰਾਜ ਆਦਿ ਵੀ ਹਾਜ਼ਰ ਸਨ |
ਪਿੰਡ ਔੜ ਵਿਖੇ ਲਗਾਏ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਸਰਪੰਚ ਕਮਲਜੀਤ ਦੁੱਗਲ, ਡਾਕਟਰ ਸ਼ੁਭਕਾਮਨਾ, ਡਾਕਟਰ ਅਮਰਿੰਦਰ ਸਿੰਘ ਅਤੇ ਹੋਰ | ਤਸਵੀਰ : ਸੈਣੀ



ਪਿਛਲੀ ਖ਼ਬਰ ਅਲਾਚੌਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਏ. ਐਸ. ਆਈ ਅਵਤਾਰ ਚੰਦ ਹੋਏ ਸੇਵਾ ਮੁਕਤ, ਦਿੱਤੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।