20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੂੰਢ ਵਿਖੇ ਸ੍ਰੀ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ

ਅਜੀਤ ਡੈਸਕ 25-01-2026
ਕਟਾਰੀਆਂ, 24 ਜਨਵਰੀ (ਪ੍ਰੇਮੀ ਸੰਧਵਾਂ) - ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਗੁਰੂ ਘਰ ਦੇ ਮੁੱਖ ਸੇਵਾਦਾਰ ਐਡਵੋਕੇਟ ਪਰਮਜੀਤ ਕੁਮਾਰ ਸਰੋਏ ਦੀ ਪ੍ਰਧਾਨਗੀ ਹੇਠ ਪਿੰਡ ਵਾਸੀਆਂ ਦੀ ਹੋਈ ਮੀਟਿੰਗ ਦੌਰਾਨ ਪ੍ਰਧਾਨ ਪੀ. ਕੇ ਸਰੋਏ, ਗੀਤਕਾਰ ਹਸਬੰਸ ਹੀਰਾ ਸੂੰਢ, ਵੈਦ ਬਾਬਾ ਚੈਨ ਰਾਮ ਸੂੰਢ, ਸਾਬਕਾ ਪ੍ਰਧਾਨ ਸਤਨਾਮ ਸੰਧੀ, ਹਰਪਾਲ ਰਾਮ ਸੰਧੀ, ਰੂਪ ਲਾਲ, ਧਰਮਪਾਲ ਆਦਿ ਸੇਵਾਦਾਰਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਤੋਂ ਬਾਅਦ ਦੱਸਿਆ ਕਿ 1 ਫਰਵਰੀ ਨੂੰ ਸਹਿਜ ਪਾਠਾਂ ਦੇ ਭੋਗ ਉਪਰੰਤ ਡੇਰਾ ਲੱਖ ਦਾਤਾ ਭਰੋਮਜਾਰਾ ਦੇ ਗੱਦੀ ਨਸ਼ੀਨ ਸਾਈਾ ਪੱਪਲ ਸ਼ਾਹ ਭਰੋਮਜਾਰਾ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ | ਉਪਰੰਤ ਸਾਈਾ ਪੱਪਲ ਸ਼ਾਹ ਭਰੋਮਜਾਰਾ ਤੇ ਹੋਰ ਵੱਖ-ਵੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਐਡਵੋਕੇਟ ਪੀ. ਕੇ ਸਰੋਏ, ਗੀਤਕਾਰ ਹਰਬੰਸ ਹੀਰਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਅਰੀਆਂ ਸੇਵਾਦਾਰਾਂ ਵਲੋਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਵੈਦ ਬਾਬਾ ਚੈਨ ਰਾਮ, ਰੂਪ ਲਾਲ, ਧਰਮ ਪਾਲ, ਸਤਨਾਮ ਸੰਧੀ, ਜਸਵਿੰਦਰ ਸੂੰਢ, ਬਲਵੀਰ ਰਾਮ, ਰੇਸ਼ਮ ਕੌਰ, ਬਸੰਤ ਰਾਏ, ਡਾ. ਰਵਿੰਦਰ ਸੂੰਢ, ਜਗਨ ਨਾਥ, ਅਮਰਜੀਤ ਸਿੰਘ, ਹਰਬੰਸ ਸੰਧੀ, ਹਰਪਾਲ ਰਾਮ ਸੰਧੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਨਰੇਗਾ ਕਾਮਿਆਂ ਨੂੰ ਪਲਾਸਟਿਕ ਦੀਆਂ ਬਾਲਟੀਆਂ ਵੰਡੀਆਂ ਅਗਲੀ ਖ਼ਬਰ ਚਾਈਨਾ ਡੋਰ 'ਤੇ ਪ੍ਰਸ਼ਾਸਨ ਨੂੰ ਸਖ਼ਤ ਪਾਬੰਦੀ ਲਗਾਉਣੀ ਚਾਹੀਦੀ - ਬਾਬਾ ਜਸਦੀਪ ਸਿੰਘ ਮੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।