13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਤੰਗ ਉਡਾਉਣ ਦੇ ਸ਼ੌਕੀਨਾਂ ਨੂੰ ਚਾਈਨਾ ਡੋਰ ਛੱਡ ਕੇ ਸੂਤੀ ਡੋਰ ਨਾਲ ਪਤੰਗ ਉਡਾਉਣੇ ਚਾਹੀਦੇ-ਆਗੂ

ਅਜੀਤ ਡੈਸਕ 24-01-2026
ਕੁਲਦੀਪ ਸਿੰਘ, ਜਤਿੰਦਰ ਸਿੰਘ ਦਿਆਲਾ, ਤਿਲਕ ਰਾਜ ਸੂਦ |


ਸੜੋਆ, 23 ਜਨਵਰੀ (ਹਰਮੇਲ ਸਹੂੰਗੜਾ)-ਦੋਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ, ਸਾਬਕਾ ਸਰਪੰਚ ਜਤਿੰਦਰ ਸਿੰਘ ਦਿਆਲਾ ਅਤੇ ਬਲਾਕ ਸੜੋਆ ਤੋਂ ਕਾਂਗਰਸ ਪ੍ਰਧਾਨ ਤਿਲਕ ਰਾਜ ਸੂਦ ਨੇ ਕਿਹਾ ਕਿ ਪਤੰਗ ਉਡਾਉਣ ਦੇ ਸ਼ੌਕੀਨਾਂ ਨੂੰ ਬਾਜ਼ਾਰਾਂ ਵਿੱਚ ਵਿਕ ਰਹੀ ਧੜਾ-ਧੜ ਚਾਈਨਾ ਡੋਰ ਛੱਡ ਕੇ ਸੂਤੀ ਡੋਰ ਨਾਲ ਪਤੰਗ ਉਡਾਉਣੇ ਚਾਹੀਦੇ ਹਨ | ਇਸ ਚਾਈਨਾ ਡੋਰ ਨਾਲ ਰਾਹ ਜਾਂਦੇ ਰਾਹਗੀਰਾਂ ਮੋਟਰਸਾਈਕਲ ਜਾਂ ਸਾਈਕਲ ਵਾਲੇ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ | ਕਈ ਤਰ੍ਹਾਂ ਦੇ ਪੰਛੀ ਵੀ ਇਸ ਚਾਇਨਾ ਡੋਰ ਦੀ ਜਕੜ ਵਿੱਚ ਫਸ ਜਾਂਦੇ ਹਨ | ਇਸ ਡੋਰ ਨੂੰ ਕੱਟਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਜਿਸ ਨਾਲ ਪੰਛੀ ਤੜਫ-ਤੜਫ ਕੇ ਮਰ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਾਜ਼ਾਰਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਚਾਈਨਾ ਡੋਰਾਂ ਮਨੁੱਖੀ ਜੀਵਨ ਅਤੇ ਪਸ਼ੂ ਪੰਛੀਆਂ ਲਈ ਬਹੁਤ ਘਾਤਕ ਸਿੱਧ ਹੋ ਰਹੀਆਂ ਹਨ | ਦਿਲ ਕੰਬਾਊ ਹਾਦਸੇ ਸਾਹਮਣੇ ਆ ਰਹੇ ਹਨ | ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਸਿੱਧ ਕਰਦੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਭਗਵਾਨੀ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮੀਂਹ ਨਾਲ ਟੁੱਟੀਆਂ ਸੜਕਾਂ 'ਚ ਭਰਿਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।