13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪੰਜਾਬੀ ਲੇਖਿਕਾ ਪਿ੍ੰ. ਸੁਰਿੰਦਰਪਾਲ ਕੌਰ ਬਰਾੜ ਕੈਨੇਡਾ ਨਹੀਂ ਰਹੇ

ਪਿ੍ੰਸੀਪਲ ਡਾ. ਸੁਰਿੰਦਰਪਾਲ ਕੌਰ ਬਰਾੜ ਦੀ ਫਾਈਲ ਤਸਵੀਰ | <br/> 24-01-2026
ਨਵਾਂਸ਼ਹਿਰ, 23 ਜਨਵਰੀ (ਦੀਦਾਰ ਸਿੰਘ ਸ਼ੇਤਰਾ)-ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਐਬਟਸਫੋਰਡ ਵੱਸਦੀ ਉੱਘੀ ਲੇਖਕਾ ਤੇ ਐੱਸ.ਡੀ ਕਾਲਜ ਮੋਗਾ ਦੀ ਸਾਬਕਾ ਪਿ੍ੰਸੀਪਲ ਡਾ. ਸੁਰਿੰਦਰਪਾਲ ਕੌਰ ਬਰਾੜ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪੰਜਾਬੀ ਕਵੀ ਤਰਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਡਾ. ਨਿਰਮਲ ਜੌੜਾ ਤੇ ਪ੍ਰੋ. ਰਵਿੰਦਰ ਭੱਠਲ, ਮਹਿੰਦਰ ਸਿੰਘ ਦੁਸਾਂਝ, ਦੀਦਾਰ ਸਿੰਘ ਸ਼ੇਤਰਾ ਨੇ ਵੀ ਪਿ੍ੰਸੀਪਲ ਬਰਾੜ ਦੇ ਦਿਹਾਂਤ 'ਤੇ ਦੁੱਖ ਮਨਾਇਆ ਹੈ | ਕੈਨੇਡਾ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪਿ੍ੰਸੀਪਲ ਬਰਾੜ ਸਾਰਿਆਂ ਨਾਲ ਮੇਲ-ਮਿਲਾਪ ਰੱਖਣ ਵਾਲੇ, ਹਸਮੁਖ, ਮਿਲਣਸਾਰ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਦੇ ਮਾਲਕ ਅਤੇ ਪੰਜਾਬੀ ਸਾਹਿਤ ਸਭਾ ਐਬਸਫੋਰਡ ਦੇ ਪ੍ਰਧਾਨ ਸਨ | ਉਨ੍ਹਾਂ 22 ਜਨਵਰੀ ਦੀ ਸ਼ਾਮ ਨੂੰ ਐਬਸਫੋਰਡ ਦੇ ਹਸਪਤਾਲ ਵਿਖੇ ਆਖ਼ਰੀ ਸਾਹ ਲਏ | 81 ਸਾਲਾ ਪਿ੍ੰਸੀਪਲ ਬਰਾੜ ਨਮੂਨੀਆ ਦੀ ਸ਼ਿਕਾਇਤ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ | ਸੁਖਾਨੰਦ ਕਾਲਜ ਦੇ ਬਾਨੀ ਸਕੱਤਰ ਸਵਰਗੀ ਮਲਕੀਤ ਸਿੰਘ ਬਰਾੜ ਦੇ ਜੀਵਨ ਸਾਥਣ ਪਿ੍ੰ. ਸੁਰਿੰਦਰਪਾਲ ਕੌਰ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤ ਤੋਂ ਇਲਾਵਾ ਭੈਣ-ਭਰਾਵਾਂ ਸਮੇਤ ਸਾਹਿਤਕਾਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ | ਬੀ.ਸੀ ਕੈਨੇਡਾ ਵਿੱਚ ਸਾਹਿਤਕ ਸਰਗਰਮੀਆਂ ਦੇ ਵਿੱਚ ਸਿਰਮੌਰ ਸ਼ਖ਼ਸੀਅਤ ਪਿ੍ੰਸੀਪਲ ਬਰਾੜ ਪਿਛਲੇ ਲੰਬੇ ਸਮੇਂ ਤੋਂ ਐਬਸਫੋਰਡ ਬੀ.ਸੀ ਵਿੱਚ ਰਹਿ ਰਹੇ ਸਨ | ਪਿ੍ੰ. ਸੁਰਿੰਦਰਪਾਲ ਕੌਰ ਬਰਾੜ ਐਸ.ਡੀ ਕਾਲਜ ਫ਼ਾਰ ਵੁਮੈਨ ਮੋਗਾ ਦੇ ਪਿ੍ੰਸੀਪਲ ਹੁੰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਸਨ | ਉਹਨਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ 9 ਕਿਤਾਬਾਂ ਪਾਈਆਂ ਅਤੇ ਲਗਾਤਾਰ ਸਰਗਰਮ ਲੇਖਕਾ ਸਨ |
ਪਿਛਲੀ ਖ਼ਬਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।