14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਵਾਂਸ਼ਹਿਰ 'ਚ ਭਾਰੀ ਮੀਂਹ ਨੇ ਕੀਤੀ ਜਲ-ਥਲ

ਅਜੀਤ ਡੈਸਕ 24-01-2026
ਨਵਾਂਸ਼ਹਿਰ, 23 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਵਿਖੇ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਜਲ ਥਲ ਹੋ ਗਿਆ ਵੱਖ-ਵੱਖ ਥਾਵਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਨਵਾਂਸ਼ਹਿਰ ਦੇ ਮੇਨ ਬਾਜ਼ਾਰਾਂ ਕੋਠੀ ਰੋਡ, ਗੀਤਾ ਭਵਨ ਰੋਡ, ਕੁਲਾਮ ਰੋਡ, ਆਰੀਆ ਸਮਾਜ ਰੋਡ, ਰੇਲਵੇ ਰੋਡ ਆਦਿ 'ਚ ਮੀਂਹ ਦਾ ਪਾਣੀ ਖੜ੍ਹ ਗਿਆ | ਨਗਰ ਕੌਂਸਲ ਵਲੋਂ ਪਾਣੀ ਦੇ ਨਿਕਾਸ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਸੀ | ਮੀਂਹ ਜਿੱਥੇ ਕਿਸਾਨਾਂ ਲਈ ਲਾਹੇਵੰਦ ਵੀ ਸਾਬਿਤ ਹੋ ਰਿਹਾ ਹੈ | ਉੱਥੇ ਪਿਛਲੇ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਕਰਨ ਲੋਕ ਬਿਮਾਰ ਹੋ ਰਹੇ ਸਨ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੋਠੀ ਰੋਡ ਅਤੇ ਗੀਤਾ ਭਵਨ ਰੋਡ ਦੀਆਂ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰਾਂ ਨੂੰ ਲੇਟ ਦੁਕਾਨਾਂ ਖੋਲ੍ਹਣੀਆਂ ਪਈਆਂ ਕਿਉਂਕਿ ਪਾਣੀ ਬਹੁਤ ਜਿਆਦਾ ਸੀ |
ਮੀਂਹ ਨਾਲ ਬਦਲਿਆ ਮੌਸਮ ਦਾ ਮਿਜ਼ਾਜ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)-ਹਾੜ੍ਹੀ ਦੇ ਸੀਜਨ ਦੀ ਹੋਈ ਪਹਿਲੀ ਬਾਰਿਸ਼ ਨਾਲ ਲੋਕਾਂ ਨੂੰ ਪੈ ਰਹੀ ਸੁੱਕੀ ਠੰਢ ਤੋਂ ਨਿਜਾਤ ਮਿਲੀ ਹੈ | ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਚੱਲੀਆਂ ਤੇਜ਼ ਹਵਾਵਾਂ ਨਾਲ ਕਈ ਥਾਵਾਂ 'ਤੇ ਸੜਕਾਂ ਉੱਤੇ ਦਰਖਤ ਡਿੱਗ ਪਏ ਜਿਸ ਨਾਲ ਆਵਾਜਾਈ ਕਾਫੀ ਪ੍ਰਭਾਵਿਤ ਹੋਈ | ਮੀਂਹ ਪੈਣ ਨਾਲ ਠੁਰ-ਠੁਰ ਭਾਵੇਂ ਹੋਰ ਵਧੀ ਹੈ ਪ੍ਰੰਤੂ ਧੁੰਦ ਅਤੇ ਕੋਰੇ ਕਾਰਨ ਸੁੱਕੀ ਠੰਢ ਦੇ ਚੱਲਦਿਆਂ ਲੋਕ ਬਿਮਾਰ ਹੋ ਰਹੇ ਸੀ, ਖੰਘ ਬੁਖਾਰ ਅਤੇ ਹੋਰ ਅਲਾਮਤਾਂ ਲੋਕਾਂ ਨੂੰ ਚੁੰਬੜ ਰਹੀਆਂ ਸਨ ਜਦ ਕਿ ਇਸ ਪਈ ਪਹਿਲੀ ਬਾਰਸ਼ ਨਾਲ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਉਥੇ ਪੂਰੀ ਬਨਸਪਤੀ ਵੀ ਮੌਲਣ ਦੇ ਯੋਗ ਹੋ ਗਈ ਹੈ ਅਤੇ ਖੇਤੀ ਮਾਹਰਾਂ ਨੇ ਇਸ ਬਾਰਸ਼ ਨੂੰ ਫਸਲਾਂ ਖਾਸ ਕਰਕੇ ਕਣਕ ਅਤੇ ਬਰਸੀਮ ਦੀ ਫਸਲ ਲਈ ਕਾਫੀ ਲਾਹੇਵੰਦ ਦੱਸਿਆ ਮਾਹਿਰਾਂ ਅਨੁਸਾਰ ਭਾਵੇਂ ਇਸ ਨਾਲ ਗੰਨੇ ਦੀ ਛਿਲਾਈ ਪ੍ਰਭਾਵਿਤ ਹੋਵੇਗੀ ਪ੍ਰੰਤੂ ਇਸ ਨਾਲ ਕੋਰਾ ਧੋਤਾ ਜਾਵੇਗਾ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੀ ਧੁੰਦ ਖਤਮ ਹੋ ਜਾਵੇਗੀ ਅਤੇ ਪੂਰੀ ਬਨਸਪਤੀ ਮੌਲਣ ਲੱਗ ਪਵੇਗੀ |
ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਛਾਈ ਰੌਣਕ
ਔੜ, (ਗੁਰਨਾਮ ਸਿੰਘ ਸੈਣੀ)-ਸਰਦੀ ਦਾ ਮੌਸਮ ਭਾਵੇਂ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕਾ ਸੀ ਪਰ ਜਿਸ ਤਰ੍ਹਾਂ ਦੇ ਮੌਸਮ ਦੀ ਹਾੜ੍ਹੀ ਦੀਆਂ ਫਸਲਾਂ ਨੂੰ ਲੋੜ ਸੀ ਉਹ ਨਹੀਂ ਸੀ ਬਣ ਰਿਹਾ ਜਿਸ ਕਰਕੇ ਹਾੜ੍ਹੀ ਦੀਆਂ ਫਸਲਾਂ ਦੇ ਵਿਕਾਸ ਨੂੰ ਲੈ ਕੇ ਕਿਸਾਨ ਕਾਫੀ ਚਿੰਤਤ ਸਨ | ਬੀਤੀ ਰਾਤ ਤੋਂ ਅਚਾਨਕ ਪੈ ਰਹੇ ਮੀਂਹ ਨਾਲ ਪੂਰੀ ਕਾਇਨਾਤ ਸਾਫ ਸੁਥਰੀ ਹੋਣ ਦੇ ਨਾਲ- ਨਾਲ ਖੇਤਾਂ ਦੇ ਚਾਰੇ ਪਾਸੇ ਹਰਿਆਲੀ ਛਾ ਜਾਣ ਕਰਕੇ ਕਿਸਾਨ ਪੂਰੀ ਤਰ੍ਹਾਂ ਖੁਸ਼ ਹਨ | (ਬਾਕੀ ਸਫਾ 6 'ਤੇ)
ਪਿਛਲੀ ਖ਼ਬਰ ਖਸਤਾ ਹਾਲਤ ਸੜਕ ਆਮ ਲੋਕਾਂ ਤੇ ਰਹਗੀਰਾਂ ਲਈ ਬਣੀ ਵੱਡੀ ਸਿਰਦਰਦੀ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਸਵਾਮਿਤਵ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਦਾ ਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।