14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੁਖਬੀਰ ਸਿੰਘ ਬਾਦਲ ਵਲੋਂ ਵਿਧਾਇਕ ਡਾ. ਸੁੱਖੀ ਨਾਲ ਦੁੱਖ ਪ੍ਰਗਟ

ਅਜੀਤ ਡੈਸਕ 24-01-2026
ਨਵਾਂਸਹਿਰ , 23 ਜਨਵਰੀ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਪਿਤਾ ਚੌਧਰੀ ਰਾਮ ਕਿ੍ਸ਼ਨ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਡਾ ਸੁੱਖੀ ਦੇ ਨਵਾਂਸਹਿਰ ਗ੍ਰਹਿ ਵਿਖੇ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਡਾ. ਸੁੱਖੀ ਦੇ ਪਿਤਾ ਚੌਧਰੀ ਰਾਮ ਕਿ੍ਸ਼ਨ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਹੋ ਕੇ ਕੰਮ ਕੀਤਾ ਅਤੇ ਉਨ੍ਹਾਂ ਨੇ ਨਵਾਂਸ਼ਹਿਰ ਹਲਕੇ ਤੋਂ ਚੋਣ ਵੀ ਲੜੀ, ਉਨ੍ਹਾਂ ਲੰਬਾ ਸਮਾਂ ਨਾਇਬ ਤਹਿਸੀਲਦਾਰ ਵਜੋਂ ਵੀ ਸੇਵਾਵਾਂ ਨਿਭਾਈਆਂ | ਇਸ ਮੌਕੇ ਉਨ੍ਹਾਂ ਨਾਲ ਬੰਟੀ ਰੁਮਾਣਾ , ਰੋਜੀ ਬਕਰੰਦੀ, ਸੁਖਦੀਪ ਸਿੰਘ ਸੁਕਾਰ ਜ਼ਿਲ੍ਹਾ ਪ੍ਰਧਾਨ, ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ, ਸੀਨੀਅਰ ਆਗੂ ਪੂਨਮ ਮਾਣਕ, ਡਾ. ਪਰਮਜੀਤ ਮਾਨ, ਸੋਹਣ ਲਾਲ ਢੰਡਾ, ਦਿਨੇਸ਼ ਕੁਮਾਰ ਕਰੀਹਾ, ਸੰਨੀ ਟੌਂਸਾ, ਜਤਿੰਦਰ ਸਿੰਘ ਬੰਗਾ ਹਰਪ੍ਰੀਤ ਸਿੰਘ ਖਾਰਾ, ਜਸਵਿੰਦਰ ਸਿੰਘ ਮਾਨ, ਡਾਕਟਰ ਜਗਮੋਹਨ ਪੁਰੀ, ਤੇਜਾ ਸਿੰਘ ਨਵਾਂਸ਼ਹਿਰ, ਜਰਨੈਲ ਸਿੰਘ ਖਾਲਸਾ ਸ਼ਹਿਰੀ ਪ੍ਰਧਾਨ, ਗੁਰਮੇਲ ਸਿੰਘ ਸਾਹਲੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਕਾਂਗਰਸ ਵਲੋਂ ਬੰਗਾ ਹਲਕੇ 'ਚ 'ਮਨਰੇਗਾ ਬਚਾਓ' ਸੰਗਰਾਮ ਤਹਿਤ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।