ਨਵਾਂਸ਼ਹਿਰ, 21 ਜਨਵਰੀ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਬੰਗਾ ਹਲਕੇ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਦੇ ਪਿਤਾ ਚੌਧਰੀ ਰਾਮ ਕਿਸ਼ਨ ਸਾਬਕਾ ਨਾਇਬ ਤਹਿਸੀਲਦਾਰ ਦਾ ਅੰਤਿਮ ਸੰਸਕਾਰ ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡਾਕਟਰ ਸੁਖਵਿੰਦਰ ਸੁਖੀ ਵਲੋਂ ਵਿਖਾਈ ਗਈ | ਚੌਧਰੀ ਰਾਮ ਕਿਸ਼ਨ ਦੀ ਮਿ੍ਤਕ ਦੇਹ 'ਤੇ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ, ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ, ਗੁਰ ਇਕਬਾਲ ਕੌਰ ਬਬਲੀ ਸਾਬਕਾ ਵਿਧਾਇਕ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ, ਸੰਤੋਸ਼ ਕਟਾਰੀਆ ਵਿਧਾਇਕਾ ਹਲਕਾ ਬਲਾਚੌਰ ਅਤੇ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂਸ਼ਹਿਰ ਵਲੋਂ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਡਾਕਟਰ ਸੁੱਖੀ ਨੇ ਦੱਸਿਆ ਕਿ ਚੌਧਰੀ ਰਾਮ ਕਿਸ਼ਨ ਨਮਿਤ ਪਾਠ ਦਾ ਭੋਗ 25 ਜਨਵਰੀ ਨੂੰ ਨਵਾਂਸ਼ਹਿਰ ਵਿਖੇ ਪਵੇਗਾ | ਲਾਲ ਚੰਦ ਕਟਾਰੂ ਚੱਕ ਨੇ ਆਖਿਆ ਕਿ ਡਾਕਟਰ ਸੁੱਖੀ ਦੇ ਪਿਤਾ ਚੌਧਰੀ ਰਾਮ ਕਿਸ਼ਨ ਦਾ ਸਮਾਜ ਸੇਵਾ ਦੇ ਖੇਤਰ 'ਚ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਤੋਂ ਆਪਣੀ ਸਿਆਸਤ ਸ਼ੁਰੂ ਕੀਤੀ ਅਤੇ ਨਵਾਂਸ਼ਹਿਰ ਤੋਂ ਚੋਣ ਵੀ ਲੜੀ | ਇਸ ਮੌਕੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਬਸਪਾ ਆਗੂ ਪ੍ਰਵੀਨ ਬੰਗਾ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਹਰਜੋਤ ਕੌਰ ਲੋਹਟੀਆ, ਜਸਪ੍ਰੀਤ ਸਿੰਘ ਰੌਬੀ ਕੰਗ, ਜਤਿੰਦਰ ਕੌਰ ਮੂੰਗਾ, ਵਿਪਨ ਭੰਡਾਰੀ ਐਸ.ਡੀ.ਐਮ ਬੰਗਾ, ਹਰਜੀਤ ਸਿੰਘ ਡੀ.ਐਸ.ਪੀ, ਡਾਕਟਰ ਪਰਮਜੀਤ ਮਾਨ, ਕੁਲਜੀਤ ਸਿੰਘ ਲੱਕੀ, ਡਾਕਟਰ ਜਸਵਿੰਦਰ ਸਿੰਘ ਸੈਣੀ, ਅਵਤਾਰ ਸਿੰਘ ਪਠਲਾਵਾ, ਬਲਵੀਰ ਸਿੰਘ ਕਰਨਾਣਾ, ਹਰਭਜਨ ਸਿੰਘ ਜਾਡਲੀ, ਪਿ੍ਤਪਾਲ ਸਿੰਘ ਭਾਰਟਾ, ਮੋਹਨ ਸਿੰਘ ਕੰਦੋਲਾ, ਦਰਬਾਰਾ ਸਿੰਘ ਪਰਹਾਰ, ਪਰਮਜੀਤ ਸਿੰਘ ਸਾਬਕਾ ਕਮਿਸ਼ਨਰ, ਸੁਰਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਸੁਸਾਇਟੀ, ਸੁਖਵਿੰਦਰ ਸਿੰਘ ਮਿੰਟੂ, ਅਪਰ ਅਪਾਰ ਸਿੰਘ ਅਟਵਾਲ, ਗੁਰਦੀਪ ਸਿੰਘ ਕਾਨੂੰਗੋ, ਪਿਆਰਾ ਸਿੰਘ ਪੰਜਾਬੀ, ਅੰਮਿ੍ਤਪਾਲ ਸਿੰਘ ਲੈਕਚਰਾਰ, ਡਾਕਟਰ ਇੰਦਰਜੀਤ ਸਿੰਘ, ਦੀਦਾਰ ਸਿੰਘ ਸ਼ੇਤਰਾ, ਕੁਲਵਿੰਦਰ ਸਿੰਘ ਢਾਹਾਂ, ਸਤਨਾਮ ਸਿੰਘ ਲਾਦੀਆਂ, ਰਣਜੀਤ ਸਿੰਘ ਝਿੰਗੜ, ਗੁਰਮੇਲ ਸਿੰਘ ਸਾਹਲੋਂ, ਬੀਬੀ ਬਲਦੀਸ਼ ਕੌਰ ਬੰਗਾ, ਗੁਰ ਤੀਰਥ ਸਿੰਘ ਲੇਹਲ, ਬਾਬਾ ਨਰੰਗ ਸਿੰਘ ਹਰੀਆਂ ਵੇਲਾਂ ਆਦਿ ਹਾਜ਼ਰ ਸਨ |