ਬੰਗਾ, 21 ਜਨਵਰੀ (ਕੁਲਦੀਪ ਸਿੰਘ ਪਾਬਲਾ)-ਮਾਤਾ ਨੈਣਾਂ ਦੇਵੀ ਮੰਦਰ ਕਮੇਟੀ ਨੇ ਮੁਕੰਦਪੁਰ ਰੋਡ 'ਤੇ ਸਥਿਤ ਮਾਤਾ ਨੈਣਾ ਦੇਵੀ ਮੰਦਰ ਵਿਖੇ ਸੱਤਵੇਂ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਹਵਨ ਅਤੇ ਭੰਡਾਰਾ ਕਰਵਾਇਆ | ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਰਾਮਦਾਸ ਦਰਸ਼ਨ ਨੇ ਕਿਹਾ ਕਿ, ਹਰ ਸਾਲ ਦੀ ਤਰ੍ਹਾਂ, ਸੱਤਵੀਂ ਮੂਰਤੀ ਸਥਾਪਨਾ ਦਿਵਸ ਨੂੰ ਮਨਾਉਣ ਲਈ ਸਵੇਰੇ ਮੰਦਰ ਵਿੱਚ ਹਵਨ ਕਰਵਾਈਆ ਗਿਆ | ਇਸ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ ਅਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਡਾਬਰ, ਬਾਬਾ ਦਵਿੰਦਰ ਕੌੜਾ, ਵਿਜੇ ਕੁਮਾਰ ਛਾਬੜਾ, ਰਾਕੇਸ਼ ਅਗਰਵਾਲ, ਡਾ: ਰਾਜਨ ਸ਼ਰਮਾ, ਸੁਰਿੰਦਰ ਚੁੱਘ, ਕਰਨ ਅਗਰਵਾਲ, ਸਾਗਰ ਚੁੱਘ, ਉਪਕਾਰ ਸਿੰਘ ਸੋਨੂੰ, ਵਰਿੰਦਰ ਠਾਕੁਰ, ਕਰਨ ਅਗਰਵਾਲ, ਮਦਨ ਲਾਲ ਮਨਚੰਦਾ, ਸੰਜੀਵ ਮੋਹਨ, ਮਨੀਸ਼ ਕੁਮਾਰ, ਮਨੀਸ਼ ਅਗਰਵਾਲ ਆਦਿ ਹਾਜ਼ਰ ਸਨ |