17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸ਼ਿਵ ਮੰਦਰ ਪੱਦੀ ਮੱਠਵਾਲੀ ਵਿਖੇ ਚੋਰੀ

ਅਜੀਤ ਡੈਸਕ 22-01-2026
ਬੰਗਾ, 21 ਜਨਵਰੀ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਦੀ ਮੱਠਵਾਲੀ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਚੋਰਾਂ ਵਲੋਂ ਚੋਰੀ ਕੀਤੀ ਗਈ | ਇਸ ਸੰਬੰਧੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਸ਼ਿਵ ਮੰਦਰ ਦਾ ਪੁਜਾਰੀ ਆਪਣੇ ਰਿਸ਼ਤੇਦਾਰਾਂ ਦੇ ਗਿਆ ਹੋਇਆ ਸੀ ਅਤੇ ਉਸੇ ਰਾਤ ਚੋਰ ਮੰਦਰ ਦੇ ਕਮਰੇ ਦਾ ਤਾਲਾ ਤੋੜ ਕੇ ਗੈਸ ਸਿਲੰਡਰ, ਬੈਟਰੀ ਇਨਵਰਟਰ ਅਤੇ ਹੋਰ ਕੀਮਤੀ ਭਾਂਡੇ ਚੋਰੀ ਕਰਕੇ ਰਫੂ ਚੱਕਰ ਹੋ ਗਏ | ਇਸ ਦੌਰਾਨ ਚੋਰ ਚਾਬੀ ਨਾਲ ਮੰਦਰ ਦੀ ਗੋਲਕ ਦਾ ਤਾਲਾ ਖੋਲ ਕੇ ਉਸ ਵਿੱਚੋਂ ਵੀ ਨਕਦੀ ਲੈ ਗਏ | ਸੁਰਿੰਦਰ ਮੋਹਨ ਨੇ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਸਦਰ ਥਾਣਾ ਬੰਗਾ ਵਿੱਚ ਲਿਖਤੀ ਰੂਪ ਵਿੱਚ ਦੇ ਦਿੱਤੀ ਹੈ | ਇਸ ਮੌਕੇ ਸੁਰਿੰਦਰ ਮੋਹਨ, ਪੰਡਿਤ ਸੁਨੀਲ ਦੱਤ ਹਾਜ਼ਰ ਸਨ |
ਪਿਛਲੀ ਖ਼ਬਰ ਗੁ: ਚਰਨ ਕੰਵਲ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ 'ਤੇ ਸਮਾਗਮ 25 ਨੂੰ ਅਗਲੀ ਖ਼ਬਰ ਬਹਿਰਾਮ 'ਚ ਨਗਰ ਕੀਰਤਨ 7 ਫਰਵਰੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।