ਸ਼ਹੀਦ ਸਰਾਭਾ ਯਾਦਗਾਰੀ ਗੋਲਡ ਕੱਪ ਜਾਰੀ
ਪੱਖੋਵਾਲ-ਸਰਾਭਾ/ਜੋਧਾਂ, 13 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ, ਗੁਰਵਿੰਦਰ ਸਿੰਘ ਹੈਪੀ)- ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਨ ਮੌਕੇ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਪੰਜਾਬੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਗੋਲਡ ਕੱਪ ਨਿਰੰਤਰ ਜਾਰੀ ਹੈ। ਅੱਜ ਹੋਏ ਫੁੱਟਬਾਲ ਆਲ ਓਪਨ ਦੇ ਮੁਕਾਬਲਿਆ ਦੌਰਾਨ ਬਾਬਾ ਫਰੀਦ ਸਪੋਰਟਸ ਕਲੱਬ ਤੇ ਤ੍ਰਿਪੜੀ ਫੁੱਟਬਾਲ ਕਲੱਬ ’ਚ ਹੋਏ ਫਸਵੇਂ ਮੁਕਾਬਲੇ ਦੌਰਾਨ ਤ੍ਰਿਪੜੀ ਕਲੱਬ ਨੇ ਬਾਬਾ ਫਰੀਦ ਸਪੋਰਟਸ ਕਲੱਬ ਦੀ ਟੀਮ ਨੂੰ 2-1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ।
ਪੱਖੋਵਾਲ-ਸਰਾਭਾ/ਜੋਧਾਂ, 13 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ, ਗੁਰਵਿੰਦਰ ਸਿੰਘ ਹੈਪੀ)- ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਨ ਮੌਕੇ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਪੰਜਾਬੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਗੋਲਡ ਕੱਪ ਨਿਰੰਤਰ ਜਾਰੀ ਹੈ। ਅੱਜ ਹੋਏ ਫੁੱਟਬਾਲ ਆਲ ਓਪਨ ਦੇ ਮੁਕਾਬਲਿਆ ਦੌਰਾਨ ਬਾਬਾ ਫਰੀਦ ਸਪੋਰਟਸ ਕਲੱਬ ਤੇ ਤ੍ਰਿਪੜੀ ਫੁੱਟਬਾਲ ਕਲੱਬ ’ਚ ਹੋਏ ਫਸਵੇਂ ਮੁਕਾਬਲੇ ਦੌਰਾਨ ਤ੍ਰਿਪੜੀ ਕਲੱਬ ਨੇ ਬਾਬਾ ਫਰੀਦ ਸਪੋਰਟਸ ਕਲੱਬ ਦੀ ਟੀਮ ਨੂੰ 2-1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਜਦਕਿ ਕੋਕਰੀ ਐੱਫ.ਸੀ ਨੇ ਸੰਤ ਬਾਬਾ ਭਾਗ ਸਿੰਘ ਕਲੱਬ ਨੂੰ 3-1 ਦੇ ਫਰਕ ਨਾਲ ਹਰਾ ਕੇ ਜੇਤੂ ਕਦਮ ਅੱਗੇ ਵਧਾਏ ਤੇ ਸਰਾਭਾ ਫੁੱਟਬਾਲ ਕਲੱਬ ਨੂੰ ਸਟ੍ਰਾਈਕਰ ਐੱਫ.ਸੀ ਮੰਡੀ ਕਲਾਂ ਤੇ ਵਾਕਓਵਰ ਦਿੱਤਾ ਗਿਆ। ਹਾਕੀ ਆਲ ਓਪਨ ’ਚ ਦੌਧਰ ਦੀ ਟੀਮ ਨੇ ਸਟਿੱਕ ਸਟਾਰ ਕੈਲੀਫੋਰਨੀਆਂ ਦੀ ਟੀਮ ਨੂੰ 4-3 ਹਰਾ ਕੇ ਅਗਲੇ ਗੇੜ ’ਚ ਪ੍ਰਵੇਸ਼ ਕਰ ਲਿਆ। ਜਦਕਿ ਡਾ: ਕੁਲਦੀਪ ਅਕੈਡਮੀ ਮੋਗਾ ਦੀ ਟੀਮ ਨੇ ਸਪੋਰਟਸ ਕਲੱਬ ਸਰੀਂਹ ਜਲੰਧਰ ਨੂੰ 2-1 ਦੇ ਫਰਕ ਨਾਲ ਹਰਾ ਕੇ ਜੇਤੂ ਕਦਮ ਅੱਗੇ ਵਧਾਏ। ਅੱਜ ਹੋਏ ਰੱਸਾਕਸੀ ਦੇ ਮੁਕਾਬਲਿਆਂ ’ਚ ਦਰਜਨ ਦੇ ਕਰੀਬ ਟੀਮਾਂ ਨੇ ਭਾਗ ਲਿਆ ਜਿਨ੍ਹਾਂ ’ਚ ਬੁਰਜ-ਦੋਨਾਂ (ਮੋਗਾ) ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦਲੇਅ ਦੂਜੇ ਸਥਾਨ ’ਤੇ ਰਹੀ। ਪ੍ਰਬੰਧਕਾਂ ਅਨੁਸਾਰ ਕੱਲ੍ਹ 14 ਨਵੰਬਰ ਨੂੰ ਫੁੱਟਬਾਲ, ਹਾਕੀ ਆਲ ਓਪਨ ਕੱਬਡੀ 45 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਬਲਦੇਵ ਸਿੰਘ ਯੂ.ਐੱਸ.ਏ., ਚੇਅਰਮੈਨ ਰਾਜਵੀਰ ਸਿੰਘ ਗਰੇਵਾਲ, ਵਾਈਸ ਪ੍ਰਧਾਨ ਦਵਿੰਦਰ ਸਿੰਘ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਮਰ ਸਿੰਘ, ਸੁਖਵਿੰਦਰ ਸਿੰਘ ਬਬਲੀ , ਚੇਅਰਮੈਨ ਜਤਿੰਦਰ ਸਿੰਘ, ਸੈਕਟਰੀ ਇੰਦਰਜੀਤ ਸਿੰਘ, ਵਾਈਸ ਚੇਅਰਮੈਨ ਅਵਤਾਰ ਸਿੰਘ, ਇਕਬਾਲ ਸਿੰਘ ਘੋਲਾ, ਬਿੰਦਰ ਸਿੰਘ ਯੂ.ਐੱਸ.ਏ. ਜਸਵਿੰਦਰ ਸਿੰਘ ਸੋਖੀ, ਜਸਵਿੰਦਰ ਸਿੰਘ ਰਾਣਾ, ਮਿੰਟੂ, ਪ੍ਰਦੀਪ ਸਿੰਘ, ਅੱਬੀ ਸਰਾਭਾ ਆਦਿ ਸਮੇਤ ਵੱਡੀ ਗਿਣਤੀ ’ਚ ਦਰਸ਼ਕਾਂ ਨੇ ਖੇਡ ਮੇਲੇ ਦਾ ਆਨੰਦ ਮਾਣਿਆ।