ਡਾਂਗੋ ਤੋਂ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ
ਪੱਖੋਵਾਲ-ਸਰਾਭਾ, 13 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਵਿਧਾਨ ਸਭਾ ਹਲਕਾ ਰਾਏਕੋਟ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਰਾਏਕੋਟ ਤੋ ਮੈਦਾਨ ’ਚ ਲਿਆਂਦੇ ਗਏ ਪ੍ਰਭਦੀਪ ਸਿੰਘ ਨੱਥੋਵਾਲ ਦੇ ਹੱਕ ਵਿਚ ਹੋਈ ਇਕ ਭਰਵੀ ਰੈਲੀ ਸ਼ਮੂਲੀਅਤ ਲਈ ਅੱਜ ਪਿੰਡ ਡਾਂਗੋ ’ਚ ਵੱਡਾ ਕਾਫ਼ਲਾ ਸੀਨੀਅਰ ਅਕਾਲੀ ਆਗੂ ਰਘਵੀਰ ਸਿੰਘ ਡਾਂਗੋ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸ: ਰਘਬੀਰ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਬਾਹਰਲੇ ਉਮੀਦਵਾਰਾਂ ਨੂੰ ਨਕਾਰਕੇ ਹਲਕੇ ਰਾਏਕੋਟ ਅਧੀਨ ਪੈਂਦੇ ਪਿੰਡ ਨੱਥੋਵਾਲ ਦੇ ਪੜ੍ਹੇ ਲਿਖੇ ਸੂਜਵਾਨ ਤੇ ਉਦਮੀ ਨੌਜਵਾਨ ਆਗੂ ਪ੍ਰਭਦੀਪ ਸਿੰਘ ਨੂੰ ਹਲਕੇ ਵਾਗਡੌਰ ਸੰਭਾਲ ਕੇ ਹਲਕੇ ਦੇ ਲੋਕਾਂ ਦੀ ਸਹੀ ਤਰਜਮਾਨੀ ਕੀਤੀ ਹੈ।
ਅਜੀਤ ਡੈਸਕ
14-11-2026