13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਦਾਣਾ ਮੰਡੀਆਂ ਬੰਦ ਕਰਨ ਦਾ ਐਲਾਨ ਕਰਕੇ ਸਰਕਾਰ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ- ਚੱਕ ਭਾਈ ਕਾ

ਪੱਖੋਵਾਲ-ਸਰਾਭਾ, 12 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਪੰਜਾਬ ਸਰਕਾਰ ਨੇ 15 ਨਵੰਬਰ ਤੱਕ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਐਲਾਨ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਸਰਕਾਰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ ਤੇ ਕਿਸਾਨ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਆਪਣਾ ਰੋਸ ਆਗਾਮੀ ਵਿਧਾਨ ਸਭਾਈ ਚੋਣਾਂ ’ਚ ‘ਆਪ ’ ਉਮੀਦਵਾਰਾਂ ਦੇ ਵਿਰੁੱਧ ਫਤਵਾ ਦੇ ਕੇ ਕੱਢਣਗੇ। ਇਹ ਪ੍ਰਗਟਾਵਾ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਰਨਲ ਸਕੱਤਰ ਹਰਬਖਸ਼ੀਸ਼ ਸਿੰਘ ਚੱਕ ਭਾਈ ਕਾ ਨੇ ਅੱਜ ਪੱਖੋਵਾਲ ’ਚ ਮੰਡੀਆਂ ਦਾ ਦੌਰਾਂ ਕਰਨ ਉਪਰੰਤ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 13-11-2026
ਪੱਖੋਵਾਲ-ਸਰਾਭਾ, 12 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਪੰਜਾਬ ਸਰਕਾਰ ਨੇ 15 ਨਵੰਬਰ ਤੱਕ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਐਲਾਨ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਸਰਕਾਰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ ਤੇ ਕਿਸਾਨ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਆਪਣਾ ਰੋਸ ਆਗਾਮੀ ਵਿਧਾਨ ਸਭਾਈ ਚੋਣਾਂ ’ਚ ‘ਆਪ ’ ਉਮੀਦਵਾਰਾਂ ਦੇ ਵਿਰੁੱਧ ਫਤਵਾ ਦੇ ਕੇ ਕੱਢਣਗੇ। ਇਹ ਪ੍ਰਗਟਾਵਾ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਰਨਲ ਸਕੱਤਰ ਹਰਬਖਸ਼ੀਸ਼ ਸਿੰਘ ਚੱਕ ਭਾਈ ਕਾ ਨੇ ਅੱਜ ਪੱਖੋਵਾਲ ’ਚ ਮੰਡੀਆਂ ਦਾ ਦੌਰਾਂ ਕਰਨ ਉਪਰੰਤ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮਾਲਵੇ ਦੇ ਖੇਤਰ ’ਚ ਅਜੇ ਤੀਕ ਤੀਜਾ ਹਿੱਸਾ ਝੋਨੇ ਦੀ ਵਾਢੀ ਬਾਕੀ ਹੈ ਤੇ ਜ਼ਿਆਦਾਤਰ ਫ਼ਸਲ ਮੰਡੀਆਂ ’ਚ ਪਈ ਹੈ ਪਰ ਸਰਕਾਰ ਨੇ 15 ਨਵੰਬਰ ਤੋ ਬਾਅਦ ਮੰਡੀਆਂ ਬੰਦ ਕਰਨ ਦਾ ਤੁਗਲੁਕੀ ਫੁਰਮਾਨ ਜਾਰੀ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ ਕਿਉਂਕਿ ਮੰਡੀਆਂ ਦੇ ਬੰਦ ਹੋਣ ਨਾਲ ਪ੍ਰਾਈਵੇਟ ਖ਼ਰੀਦਦਾਰ ਕਿਸਾਨਾਂ ਦੀ ਖੁੱਲ੍ਹੀ ਲੁੱਟ ਕਰਨਗੇ ਜਿਸਦਾ ਭਾਰਤੀ ਕਿਸਾਨ ਯੂਨੀਅਨ ਡਕੌਦਾਂ ਡੱਟਵਾਂ ਵਿਰੋਧ ਕਰਦੀ ਹੈ ਤੇ ਜੇਕਰ ਸਰਕਾਰ ਨੇ ਇਹ ਹੁਕਮ ਵਾਪਿਸ ਨਾ ਲਿਆ ਤਾਂ ਉਹ ਇਸ ਖ਼ਿਲਾਫ਼ ਤਕੜਾਂ ਸੰਘਰਸ਼ ਵਿੱਢਣਗੇ।
ਪਿਛਲੀ ਖ਼ਬਰ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਸੂਬੇ ਅੰਦਰ 2027 ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨਾ ਤੈਅ- ਸਿੰਮਕ, ਮਲਕਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।