07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੰਡੀ ਮੁੱਲਾਂਪੁਰ ’ਚ ਭਗਵਾਨ ਵਾਲਮੀਕਿ ਨੂੰ ਸਮਰਪਿਤ ਸਤਿਸੰਗ ਸਮਾਗਮ ਕਰਵਾਇਆ

ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਵਾਲਮੀਕਿ ਆਦਿ ਧਰਮ ਸਮਾਜ (ਭਾਵਾਧਸ ਰਜਿ.) ਦੀ ਸ਼ਾਖਾ ਹਲਕਾ ਦਾਖਾ ਇੰਚਾਰਜ ਗੌਰਵ ਭੂੰਬਕ ਤੇ ਸਮੂਹ ਵਾਲਮੀਕਿ ਭਾਈਚਾਰੇ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿਚ ਮੰਡੀ ਮੁੱਲਾਂਪੁਰ ਦਾਖਾ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ।

ਮੰਡੀ ਮੁੱਲਾਂਪੁਰ ’ਚ ਭਗਵਾਨ ਵਾਲਮੀਕਿ ਨੂੰ ਸਮਰਪਿਤ ਸਤਿਸੰਗ ਸਮਾਗਮ ਕਰਵਾਇਆ 07-11-2026
ਮੁੱਲਾਂਪੁਰ-ਦਾਖਾ, 6 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਵਾਲਮੀਕਿ ਆਦਿ ਧਰਮ ਸਮਾਜ (ਭਾਵਾਧਸ ਰਜਿ.) ਦੀ ਸ਼ਾਖਾ ਹਲਕਾ ਦਾਖਾ ਇੰਚਾਰਜ ਗੌਰਵ ਭੂੰਬਕ ਤੇ ਸਮੂਹ ਵਾਲਮੀਕਿ ਭਾਈਚਾਰੇ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿਚ ਮੰਡੀ ਮੁੱਲਾਂਪੁਰ ਦਾਖਾ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਜੋਤ ਪ੍ਰਚੰਡ ਕਰਨ ਦੀ ਰਸਮ ਪ੍ਰਧਾਨ ਚਰਨਜੀਤ ਚੰਨੀ ਅਰੋੜਾ ਵਲੋਂ ਅਦਾ ਕੀਤੀ ਗਈ। ਧਾਰਮਿਕ ਸਮਾਗਮ ਵਿਚ ਵਾਲਮੀਕਿ ਸਮਾਜ ਦੇ ਗਾਇਕ ਹੈਪੀ ਸਹੋਤਾ ਵਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਆਪਣੀ ਰਸਭਿੰਨੀ ਆਵਾਜ਼ ਨਾਲ ਪਹੁੰਚੀਆਂ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਵੱਡੀ ਗਿਣਤੀ ਸੰਗਤ ਵਲੋਂ ਸਤਿਸੰਗ ਵਿੱਚ ਸ਼ਮੂਲੀਅਤ ਕਰਦਿਆਂ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸ਼ੁਭ ਅਵਸਰ ’ਤੇ ਉਚੇਚਾ ਪਹੁੰਚੇ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਦੇ ਰਾਸ਼ਟਰੀ ਸੰਚਾਲਕ ਡਾ. ਵਿਜੈ ਦਿਸਾਵਰ, ਰਾਸ਼ਟਰੀ ਸੰਯੁਕਤ ਮੰਤਰੀ ਜਤਿੰਦਰ ਬਾਲੀ, ਮੁੱਖ ਪ੍ਰਚਾਰ ਮੰਤਰੀ ਕੇ.ਪੀ. ਦਾਨਵ, ਰਾਸ਼ਟਰੀ ਮੈਂਬਰ ਹਰਪਾਲ ਆਦਿਵਾਸੀ ਅਤੇ ਰਾਸ਼ਟਰੀ ਮੈਂਬਰ ਰਾਜ ਕੁਮਾਰ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਰਿਖੀ ਰਾਮ, ਮੋਹਨ ਕੁਮਾਰ, ਜਸਵਿੰਦਰ ਬਿਡਲਾਨ, ਅਨੀਲ ਬੋਹਤ, ਵਿਕਰਮ ਸਿੰਘ, ਸੰਜੀਵ ਭੂੰਬਕ, ਦਵਿੰਦਰ ਨਾਗਰ, ਰਿੰਕੂ, ਰਾਜ ਰਾਵਨ, ਅਸ਼ੋਕ ਕੁਮਾਰ, ਕੌਂਸਲਰ ਸੁਰਿੰਦਰਪਾਲ ਕੌਰ, ਪ੍ਰਧਾਨ ਸੁਰਿੰਦਰ ਪਾਲ (ਕੇ. ਡੀ.) ਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਨੱਥੋਵਾਲ ਸਕੂਲ ’ਚ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਸ੍ਰੀ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੇ ਪੰਜਾਬ ਦੀ ਰਾਜਨੀਤੀ ’ਚ ਨਵਾਂ ਜੋਸ਼ ਪੈਦਾ ਕੀਤਾ- ਦਰਸ਼ਨ ਸਿੰਘ ਬੀਰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।