30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੇਂਡੂ ਸੜਕਾਂ ’ਤੇ ਦੌੜ ਰਹੇ ਨੇ ਗੈਰ-ਕਾਨੂੰਨੀ ਓਵਰਲੋਡ ਟਿੱਪਰ ਲਗਾ ਰਹੇ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ

ਲੋਹਟਬੱਦੀ, 29 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੇ ਕਈ ਮਹੀਨਿਆਂ ਤੋਂ ਪਿੰਡ ਬੜੂੰਦੀ ਦੇ ਖੇਤਾਂ ’ਚੋਂ ਬਿਨਾਂ ਢਕੀ ਮਿੱਟੀ ਲਿਜਾ ਰਹੇ ਓਵਰਲੋਡ ਟਿੱਪਰ/ਟਰਾਲੇ ਮਾਲਕਾਂ/ਚਾਲਕਾਂ ਦੀਆਂ ਮਨਮਾਨੀਆਂ ਤੋਂ ਦੁਖੀ ਹੋਏ ਪਿੰਡ ਲਤਾਲਾ ਦੇ ਲੋਕਾਂ ਨੇ ਅੱਜ ਤੋਂ ਟਿੱਪਰ ਟਰਾਲਿਆਂ ਨੂੰ ਰੋਕਣ ਦਾ ਬਿਗੁਲ ਵਜਾ ਦਿੱਤਾ। ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ੋਨ ਪ੍ਰਧਾਨ ਦਲਜੀਤ ਸਿੰਘ ਲਾਲਾ ਲਤਾਲਾ, ਪ੍ਰਿਤਪਾਲ ਸਿੰਘ ਖ਼ਜ਼ਾਨਚੀ, ਰਾਜਵਿੰਦਰ ਸਿੰਘ, ਨਿਰਭੈ ਸਿੰਘ, ਵਿਸਾਖਾ ਸਿੰਘ ਵਲੋਂ ਜਿੳੇੁਂ ਹੀ ਇੱਕ ਏ.

ਅਜੀਤ ਡੈਸਕ 30-10-2026
ਲੋਹਟਬੱਦੀ, 29 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੇ ਕਈ ਮਹੀਨਿਆਂ ਤੋਂ ਪਿੰਡ ਬੜੂੰਦੀ ਦੇ ਖੇਤਾਂ ’ਚੋਂ ਬਿਨਾਂ ਢਕੀ ਮਿੱਟੀ ਲਿਜਾ ਰਹੇ ਓਵਰਲੋਡ ਟਿੱਪਰ/ਟਰਾਲੇ ਮਾਲਕਾਂ/ਚਾਲਕਾਂ ਦੀਆਂ ਮਨਮਾਨੀਆਂ ਤੋਂ ਦੁਖੀ ਹੋਏ ਪਿੰਡ ਲਤਾਲਾ ਦੇ ਲੋਕਾਂ ਨੇ ਅੱਜ ਤੋਂ ਟਿੱਪਰ ਟਰਾਲਿਆਂ ਨੂੰ ਰੋਕਣ ਦਾ ਬਿਗੁਲ ਵਜਾ ਦਿੱਤਾ। ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ੋਨ ਪ੍ਰਧਾਨ ਦਲਜੀਤ ਸਿੰਘ ਲਾਲਾ ਲਤਾਲਾ, ਪ੍ਰਿਤਪਾਲ ਸਿੰਘ ਖ਼ਜ਼ਾਨਚੀ, ਰਾਜਵਿੰਦਰ ਸਿੰਘ, ਨਿਰਭੈ ਸਿੰਘ, ਵਿਸਾਖਾ ਸਿੰਘ ਵਲੋਂ ਜਿੳੇੁਂ ਹੀ ਇੱਕ ਏ.ਐੱਮ.ਡਬਲਿਊ-2518 (ਟੀਪੀ) ਟਿੱਪਰ ਨੰਬਰੀ ਪੀ.ਬੀ-02-ਏ.ਜੈਡ-6789 ਰੋਕ ਕੇ ਪੁਲਿਸ ਚੌਂਕੀ ਛਪਾਰ ਦੀ ਪੁਲਿਸ ਪਾਰਟੀ ਦੀ ਹਾਜ਼ਰੀ ’ਚ ਕਾਗਜ਼ਾਤ ਚੈੱਕ ਕਰਵਾਏ ਜਾਣ ਲੱਗੇ ਤਾਂ ਡਰਾਈਵਰ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਟਿੱਪਰ ’ਤੇ ਦੋਵੇਂ ਪਾਸੇ ਕਮਰਸ਼ੀਅਲ ਪੀਲੇ ਰੰਗ ਦੀ ਹਾਈ ਸਕਿਉਰਟੀ ਨੰਬਰ ਪਲੇਟ ਲਗਾਉਣ ਦੀ ਬਜਾਇ ਸਿਰਫ਼ ਕਾਲੇ ਅੱਖਰਾਂ ਵਾਲੀ ਚਿੱਟੇ ਰੰਗ ਦੀ ਨੰਬਰ ਪਲੇਟ ਪਿਛਲੇ ਪਾਸੇ ਲਗਾ ਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਿਸਾਨ ਯੁਨੀਅਨ ਆਗੂਆਂ ਵਲੋਂ ਟਿੱਪਰ ਨੂੰ ਧਰਮ ਕੰਡੇ ’ਤੇ ਲਿਜਾ ਕੇ ਵਜ਼ਨ ਕਰਨ ’ਤੇ ਪਤਾ ਲੱਗਾ ਕਿ ਉਸ ’ਚ 54 ਟਨ ਤੋਂ ਵਧੇਰੇ ਮਿੱਟੀ ਭਰੀ ਹੋਈ ਸੀ ਜਦਕਿ ਨਿਯਮਾਂ ਅਨੁਸਾਰ ਇਸ ’ਚ ਸਿਰਫ਼ 25 ਟਨ ਤੱਕ ਹੀ ਭਰ ਲੱਦਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰ ਵਹੀਕਲ ਦੀ ਜਾਣਕਾਰੀ ਪ੍ਰਾਪਤ ਕਰਨ ਵਾਲੀ ਐਪ ਰਾਹੀਂ ਜਦੋਂ ਪੁਲਿਸ ਵਲੋਂ ਟਿੱਪਰ ਦੀ ਹਿਸਟਰੀ ਖੰਗਾਲੀ ਗਈ ਤਾਂ ਇਹ ਆਪਣੀ ਪ੍ਰਮਾਣਿਤ ਸਮਾਂ-ਸੀਮਾਂ ਲੰਘਾ ਕੇ ਰੋਡ ‘ਤੇ ਚੱਲਣ ਦੇ ਸਮਰੱਥ ਹੀ ਨਹੀਂ ਹੈ। ਦੂਜੇ ਪਾਸੇ ਇਸ ਦੇ ਲੁਧਿਆਣਾ ਸ਼ਹਿਰ ਦੀ ਪੁਲਿਸ ਵਲੋਂ ਜੁਲਾਈ-ਅਗਸਤ-2026 ਮਹੀਨੇ ਬਿਨਾਂ ਨੰਬਰ ਪਲੇਟ, ਸਾਲਾਨਾ ਰੋਡ ਟੈਕਸ ਅਦਾ ਨਾ ਕਰਨ ਕਰਕੇ ਕਈ ਆਨਲਾਈਨ ਚਲਾਣ ਵੀ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਦੀ ਅਦਾਇਗੀ ਸਬੰਧਿਤ ਟਿੱਪਰ ਮਾਲਕ ਵਲੋਂ ਅਜੇ ਤੱਕ ਨਹੀਂ ਕੀਤੀ ਗਈ। ਸਬੰਧਿਤ ਡਰਾਈਵਰ ਆਪਣਾ ਡਰਾਈਵਿੰਗ ਲਾਇਸੰਸ ਵੀ ਪੇਸ਼ ਨਾ ਕਰ ਸਕਿਆ। ਜਾਗਰੂਕ ਲੋਕਾਂ ਨੇ ਕਿਹਾ ਕਿ ਇਹ ਟਿੱਪਰ ਟਰਾਲੇ ਪੇਂਡੂ ਸੜਕਾਂ ’ਤੇ ਭਾਰ ਢੋਹਣ ਵਾਸਤੇ ਪ੍ਰਮਾਣਿਤ ਹੀ ਨਹੀ ਪਰੰਤੂ ਫਿਰ ਵੀ ਪਿਛਲੇ ਕਈ ਮਹੀਨਿਆਂ ਤੋੋਂ ਬੇਲਗਾਮ ਓਵਰ ਲੋਡ ਦੌੜ ਕੇ ਸਥਾਨਕ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਜਿਸ ਨਾਲ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦਿਆਂ ਓਵਰਲੋਡ ਟਿੱਪਰਾਂ ਦੀ ਦਹਿਸ਼ਤ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਨ੍ਹਾਂ ਵਾਹਨਾਂ ਖ਼ਿਲਾਫ਼ ਟ੍ਰਾਂਸਪੋਰਟ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਾਰਵਾਈ ਨਾ ਕਰਨਾ ਦੋਵੇਂ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲੀਆ ਨਿਸ਼ਾਨ ਹੈ। ਦੂਜੇ ਪਾਸੇ ਇਹ ਟਿੱਪਰ ਲੋਕਾਂ ਦੇ ਜਾਨ ਮਾਲ ਲਈ ਹੀ ਖਤਰਾ ਨਹੀਂ ਸਗੋਂ ਇਸ ਜਿੰਮੇਵਾਰਾਨਾ ਢੰਗ ਨਾਲ ਭਾਰੀ ਓਵਰਲੋਡਿੰਗ ਕਾਰਨ ਪੇਂਡੂ ਅਤੇ ਲਿੰਕ ਸੜਕਾਂ ਸਮੇਂ ਤੋਂ ਪਹਿਲਾਂ ਹੀ ਟੁੱਟ ਕੇ ਖੰਡਰ ਬਣ ਰਹੀਆਂ ਹਨ ਜਿਸ ਨਾਲ ਆਮ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਲਈ ਹਰ ਸਮੇਂ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਮਾਮਲੇ ’ਚ ਪਹਿਲਾਂ ਹੀ ਪਿੰਡ ਲਤਾਲਾ ਦੇ ਸਰਪੰਚ ਸੁਰਿੰਦਰ ਕੌਰ, ਪੰਚ ਜਗਮੇਲ ਸਿੰਘ, ਪੰਚ ਬਲਵਿੰਦਰ ਸਿੰਘ ਮਾਧੋ, ਜਸਵੀਰ ਸਿੰਘ, ਗੁਰਦੀਪ ਸਿੰਘ, ਹਰਪਾਲ ਸਿੰਘ ਆਦਿ ਵਲੋਂ ਸਖਤ ਵਿਰੋਧ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਇਨ੍ਹਾਂ ਗੈਰ-ਕਾਨੂੰਨੀ ਟਿੱਪਰਾਂ ਨੂੰ ਤੁਰੰਤ ਜ਼ਬਤ ਕਰਨ, ਓਵਰਲੋਡਿੰਗ ਵਾਲੇ ਮਾਲਕਾਂ ਅਤੇ ਚਾਲਕਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰਨ ਦੀ ਅਪੀਲ ਲਈ ਕਿਹਾ ਗਿਆ ਹੈ। ਭਾਵੇਂ ਅੱਜ ਦੀ ਘੇਰਾਬੰਦੀ ’ਚ ਰੋਕੇ ਗਏ ਟਿੱਪਰ ਨੂੰ ਪੁਲਿਸ ਚੌਕੀ ਛਪਾਰ ਦੇ ਮੁਲਾਜ਼ਮਾਂ ਹਵਾਲੇ ਕਰ ਦਿੱਤਾ ਗਿਆ ਪ੍ਰੰਤੂ ਹੁਣ ਦੇਖਣਾ ਹੋਵੇਗਾ ਕਿ ਅਨੇਕਾਂ ਤਰੁੱਟੀਆਂ ਵਾਲੇ ਇਸ ਟਿੱਪਰ ਖਿਲਾਫ਼ ਪੁਲਿਸ ਕੀ ਕਾਰਵਾਈ ਕਰਦੀ ਹੈ? ਪਿੰਡ ਬੜੂੰਦੀ, ਲਤਾਲਾ, ਜੰਡ, ਰਾਜਗੜ੍ਹ, ਭੈਣੀ ਰੋੜਾ ਪਿੰਡਾਂ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਗਲਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਪਿਛਲੀ ਖ਼ਬਰ ਸਹਿਕਾਰੀ ਅਦਾਰੇ ਦੀ ਨਵੀਂ ਕਰਜ਼ਾ ਨੀਤੀ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋਵੇਗੀ-ਹਰਪ੍ਰੀਤ ਸਿੰਘ ਸਿੰਮਕ ਅਗਲੀ ਖ਼ਬਰ ਦਾਖਾ ਮਾਰਕੀਟ ਕਮੇਟੀ ਦੇ ਮੰਡੀ ਫੜ੍ਹਾਂ ’ਚ 10 ਲੱਖ ਕੁਇੰਟਲ ਤੋਂ ਵੱਧ ਝੋਨੇ ਦੀ ਨਿਰਵਿਘਨ ਖ਼ਰੀਦ ਲਿਫਟਿੰਗ ਦੀ ਮੱਠੀ ਰਫਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।