ਬੇਟ ਇਲਾਕੇ ਦੀਆਂ ਸੜਕਾਂ ’ਤੇ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਬਿਨਾਂ ਨੰਬਰੀ ਟਿੱਪਰਾਂ ਦਾ ਆਖਿਰ ਕੌਣ ਕੱਟੇਗਾ ਚਲਾਨ...... ?
ਸਿੱਧਵਾਂ ਬੇਟ, 25 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚਲੀਆਂ ਖੱਡਾਂ ਵਿੱਚ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਬਿਨ੍ਹਾਂ ਨੰਬਰੀ ਓਵਰਲੋਡ ਟਿੱਪਰਾਂ ਨੇ ਇੱਕ ਤਰ੍ਹਾਂ ਇਲਾਕੇ ਦੀਆਂ ਸੜਕਾਂ ਨੂੰ ਪੀਸ ਕੇ ਰੱਖ ਦਿੱਤਾ ਹੈ। ਪਰ ਅਜੇ ਤੱਕ ਇੰਨਾਂ ਬਿਨ੍ਹਾਂ ਨੰਬਰੀ ਟਿੱਪਰਾਂ ’ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਸਵੱਲੀ ਨਜ਼ਰ ਨਹੀਂ ਪਈ।
ਸਿੱਧਵਾਂ ਬੇਟ-ਜਗਰਾਉਂ ਮਾਰਗ ’ਤੇ ਜਾ ਰਹੇ ਬਿਨ੍ਹਾਂ ਨੰਬਰ ਕੱਕੇ ਰੇਤੇ ਨਾਲ ਨੱਕੋ-ਨੱਕ ਭਰੇ ਟਿੱਪਰ ਦੀ ਤਸਵੀਰ। ਅਜੀਤ ਤਸਵੀਰ
26-10-2026