ਲੋਕ ਸੇਵਾ ਸੁਸਾਇਟੀ ਵਲੋਂ ਸਵ: ਸਤਨਾਮ ਸਿੰਘ ਭੰਡਾਰੀ ਦੀ ਯਾਦ ’ਚ ਅੱਖਾਂ ਦਾ ਕੈਂਪ ਲਗਾਇਆ
ਜਗਰਾਉਂ, 25 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਲੋਕ ਸੇਵਾ ਸੁਸਾਇਟੀ ਵੱਲੋਂ ਸਵਰਗੀ ਸਤਨਾਮ ਸਿੰਘ ਭੰਡਾਰੀ ਦੀ ਯਾਦ ਵਿੱਚ ਭੰਡਾਰੀ ਪਰਿਵਾਰ ਦੇ ਸਹਿਯੋਗ ਨਾਲ 82ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਅਗਵਾਈ ਸਮੇਤ ਭੰਡਾਰੀ ਪਰਿਵਾਰ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਤੇ ਦੀਪਇੰਦਰ ਸਿੰਘ ਭੰਡਾਰੀ ਦੀ ਦੇਖ ਰੇਖ ਲਗਾਏ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਐੱਸ.
ਜਗਰਾਉਂ, 25 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਲੋਕ ਸੇਵਾ ਸੁਸਾਇਟੀ ਵੱਲੋਂ ਸਵਰਗੀ ਸਤਨਾਮ ਸਿੰਘ ਭੰਡਾਰੀ ਦੀ ਯਾਦ ਵਿੱਚ ਭੰਡਾਰੀ ਪਰਿਵਾਰ ਦੇ ਸਹਿਯੋਗ ਨਾਲ 82ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਅਗਵਾਈ ਸਮੇਤ ਭੰਡਾਰੀ ਪਰਿਵਾਰ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਤੇ ਦੀਪਇੰਦਰ ਸਿੰਘ ਭੰਡਾਰੀ ਦੀ ਦੇਖ ਰੇਖ ਲਗਾਏ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕਮਲਜੀਤ ਸਿੰਘ ਮੱਲ੍ਹਾ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਸਵਰਗਵਾਸੀ ਸਤਨਾਮ ਸਿੰਘ ਭੰਡਾਰੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਕੈਂਪ ਵਿਚ ਪੁੱਜੇ ਸਾਰੀਆਂ ਰਾਜਨੀਤਕ, ਸਮਾਜ ਸੇਵੀ, ਧਾਰਮਿਕ ਤੇ ਵਪਾਰਿਕ ਜਥੇਬੰਦੀਆਂ ਦੇ ਪਤਵੰਤੇ ਸੱਜਣਾਂ ਨੇ ਭੰਡਾਰੀ ਪਰਿਵਾਰ ਵੱਲੋਂ ਸਮਾਜ ਦੀ ਬਿਹਤਰੀ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪਲੇਟਫ਼ਾਰਮ ’ਤੇ ਕੀਤੇ ਜਾ ਰਹੇ ਅਨੇਕਾਂ ਕੰਮਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਦਾ ਉਪਰਾਲਾ ਸ਼ਲਾਘਾਯੋਗ ਹੈ। ਬੁਲਾਰਿਆਂ ਨੇ ਲੋਕ ਸੇਵਾ ਸੁਸਾਇਟੀ ਦੇ ਪਿਛਲੇ 31 ਸਾਲਾਂ ਤੋਂ ਨਿਰਵਿਘਨ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਸਾਇਟੀ ਤੇ ਭੰਡਾਰੀ ਪਰਿਵਾਰ ਵੱਲੋਂ ਸਾਰੇ ਮਹਿਮਾਨਾਂ ਤੇ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ। ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ 126 ਮਰੀਜ਼ਾਂ ਦਾ ਚੈੱਕਅਪ ਕਰਨ ਤੋਂ ਬਾਅਦ 46 ਮਰੀਜ਼ ਆਪਰੇਸ਼ਨ ਵਾਸਤੇ ਚੁਣੇ। ਇੰਨ੍ਹਾਂ ਮਰੀਜ਼ਾਂ ਨੂੰ ਅੱਜ ਹੀ ਸ਼ੰਕਰਾ ਆਈ ਹਸਪਤਾਲ ਵਿਖੇ ਭੇਜਿਆ ਗਿਆ ਜਿੱਥੇ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਰਾਜ਼ੇਸਇੰਦਰ ਸਿੰਘ ਸਿੱਧੂ, ਭਾਜਪਾ ਜ਼ਿਲ੍ਹਾ ਡਾਕਟਰ ਰਜਿੰਦਰ ਸ਼ਰਮਾ, ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਅਨਿਲ ਕੁਮਾਰ ਸ਼ੈਂਟੀ ਚੋਪੜਾ, ਰਿੰਪੀ ਲੱਧੜ, ਸਾਜਨ ਮਲਹੋਤਰਾ, ਬਿੰਦਰ ਮਨੀਲਾ, ਸਾਬਕਾ ਕੌਂਸਲਰ ਅਪਾਰ ਸਿੰਘ, ਨਰਿੰਦਰ ਕੋਚਰ, ਚਰਨਜੀਤ ਸਿੰਘ ਚੀਨੂ, ਅਮਰਜੀਤ ਸਿੰਘ ਉਬਰਾਏ, ਅਮਰੀਕ ਸਿੰਘ ਚਾਵਲਾ, ਹਰਦੇਵ ਸਿੰਘ ਬੌਬੀ, ਰਵਿੰਦਰਪਾਲ ਸਿੰਘ ਮੈਦ, ਐਡਵੋਕੇਟ ਜਸਕਰਨ ਸਿੰਘ, ਰਾਜੂ ਖੁਰਾਣਾ, ਸੁਖਵਿੰਦਰ ਸਿੰਘ ਸਿੱਧੂ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਤਾਪ ਸਿੰਘ, ਲਾਇਨਜ਼ ਕਲੱਬ ਮਿਡ ਟਾਊਨ ਦੇ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ, ਕੈਸ਼ੀਅਰ ਸੁਨੀਲ ਕੁਮਾਰ, ਸਤੀਸ਼ ਗਰਗ, ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਕੰਵਲ ਕੱਕੜ, ਰਜਿੰਦਰ ਜੈਨ ਕਾਕਾ, ਸੁਖਦੇਵ ਗਰਗ, ਅਨਿਲ ਮਲਹੋਤਰਾ, ਗੋਪਾਲ ਗੁਪਤਾ, ਕਪਿਲ ਸ਼ਰਮਾ, ਜਸਵੰਤ ਸਿੰਘ, ਮੁਕੇਸ਼ ਗੁਪਤਾ, ਕੈਪਟਨ ਨਰੇਸ਼ ਵਰਮਾ, ਰਾਜਪਾਲ ਜੈਨ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।