21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਾਸਾਵਾ ਸਿੰਘ ਮਾਨ ਦੇ ਅਸਥਾਨ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਪੰਜਾਬ ਦੇ 64 ਸਰਕਾਰੀ ਕਾਲਜਾਂ ਦੇ ਕੱਚੇ ਤੇ ਪੱਕੇ ਕਰਮਚਾਰੀ ਅੱਜ ਤੋਂ ਦੋ ਦਿਨਾਂ ਸਮੂਹਿਕ ਛੁੱਟੀ ’ਤੇ

ਰਾਏਕੋਟ, 20 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਰਾਏਕੋਟ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਲਾਡੀ ਨੇ ਦੱਸਿਆ ਕਿ ਦੁਸਹਿਰਾ ਸਮਾਗਮ ਦੌਰਾਨ ਸਨਾਤਨ ਝੰਡੇ ਦੀ ਰਸਮ ਰਮਨ ਗੋਇਲ ਜੀਓ ਪੈਟਰੋਲ ਪੰਪ ਵਾਲਿਆਂ ਵਲੋਂ ਨਿਭਾਈ ਗਈ, ਸ਼ੋਭਾ ਯਾਤਰਾ ਦਾ ਉਦਘਾਟਨ ਸਨੀ ਵਰਮਾ ਅਤੇ ਸੱਭਿਆਚਾਰਕ ਮੇਲੇ ਦਾ ਉਦਘਾਟਨ ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ ਵਲੋਂ ਕੀਤਾ ਗਿਆ।

ਅਜੀਤ ਡੈਸਕ 21-10-2026
ਰਾਏਕੋਟ, 20 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਰਾਏਕੋਟ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਲਾਡੀ ਨੇ ਦੱਸਿਆ ਕਿ ਦੁਸਹਿਰਾ ਸਮਾਗਮ ਦੌਰਾਨ ਸਨਾਤਨ ਝੰਡੇ ਦੀ ਰਸਮ ਰਮਨ ਗੋਇਲ ਜੀਓ ਪੈਟਰੋਲ ਪੰਪ ਵਾਲਿਆਂ ਵਲੋਂ ਨਿਭਾਈ ਗਈ, ਸ਼ੋਭਾ ਯਾਤਰਾ ਦਾ ਉਦਘਾਟਨ ਸਨੀ ਵਰਮਾ ਅਤੇ ਸੱਭਿਆਚਾਰਕ ਮੇਲੇ ਦਾ ਉਦਘਾਟਨ ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ ਵਲੋਂ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਗੁਰਜੀਤ ਸਿੰਘ ਗਿੱਲ ਮੀਤ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਮਦਨ ਲਾਲ ਅਗਰਵਾਲ ਪ੍ਰਧਾਨ ਕਰਿਆਨਾ ਯੂਨੀਅਨ, ਅਮਿਤ ਜੈਨ ਪ੍ਰਧਾਨ ਕੱਪੜਾ ਯੂਨੀਅਨ, ਹਾਕਮ ਸਿੰਘ ਬਾਲਾ ਜੀ ਸਵੀਟਸ, ਪ੍ਰਦੀਪ ਜੈਨ, ਸਤਪਾਲ ਵਰਮਾ, ਜਗਤਾਰ ਸਿੰਘ ਤਾਰਾ ਤਲਵੰਡੀ, ਮਹੇਸ਼ ਅਗਰਵਾਲ, ਬੂਟਾ ਸਿੰਘ ਛਾਪਾ, ਰਾਜ ਕੁਮਾਰ ਗਰਗ, ਵਿਨੋਦ ਜੈਨ ਪੁਜਾਰੀ ਫੀਡ, ਸੁਰੇਸ਼ ਗਰਗ, ਪ੍ਰਸੋਤਮ ਗੁਪਤਾ, ਰਮਨ ਚੋਪੜਾ, ਜਗਦੀਸ਼ ਵਰਮਾ ਆਦਿ ਪਤਵੰਤਿਆਂ ਵਲੋਂ ਸ਼ਮਾਂ ਰੋਸ਼ਨ ਦੀ ਰਸਮ ਨਿਭਾਈ ਗਈ।ਦੁਸਹਿਰਾ ਸਮਾਗਮ ਦੌਰਾਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਕਾਮਿਲ ਅਮਰ ਸਿੰਘ ਹਲਕਾ ਇੰਚਾਰਜ ਕਾਂਗਰਸ, ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਵਿਧਾਇਕ ਠੇਕੇਦਾਰ ਦੇ ਪੀ.ਏ. ਕਮਲ ਸਿੰਘ ਸੁਖਾਣਾ, ਰਾਏਕੋਟ ਦੇ ਐੱਸ.ਡੀ.ਐੱਮ. ਖੁਸ਼ਪ੍ਰੀਤ ਸਿੰਘ, ਸੁਦਰਸ਼ਨ ਜੋਸ਼ੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਏਕੋਟ, ਸਤੀਸ਼ ਕੁਮਾਰ ਅਗਰਵਾਲ ਭਾਜਪਾ ਆਗੂ, ਦਲਜੀਤ ਕੁਮਾਰ ਗੋਰਾ ਸੀਟੂ ਆਗੂ ਵਲੋਂ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਗਈ। ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰਾ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਤਿਉਹਾਰ ਨੂੰ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਪੰਜਾਬ ਦੀਆਂ ਪ੍ਰਸਿੱਧ ਗਾਇਕ ਜੋੜੀਆਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਅਤੇ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਛਮਣ ਜੀ ਦੀਆਂ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ। ਉਪਰੰਤ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਸੰਜੀਵ ਕੁਮਾਰ ਬੌਵਾ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਵਲੋਂ ਨਿਭਾਈ ਗਈ। ਇਸ ਸਮੇਂ ਨਰਿੰਦਰ ਕੁਮਾਰ ਡਾਬਰ ਚੇਅਰਮੈਨ, ਯਸ਼ਪਾਲ ਜੈਨ ਵਾਈਸ ਚੇਅਰਮੈਨ, ਪ੍ਰਧਾਨ ਮਨੋਹਰ ਲਾਲ ਲਾਡੀ, ਰਾਜਨ ਪਰੂਥੀ ਕਾਰਜਕਾਰੀ ਪ੍ਰਧਾਨ, ਬੀਰਬਲ ਵਰਮਾ ਸੈਕਟਰੀ, ਸਲਿਲ ਜੈਨ ਟਿੰਕਾ ਸੀਨੀਅਰ ਵਾਈਸ ਪ੍ਰਧਾਨ, ਨੀਰਜ ਗੋਇਲ ਕੈਸ਼ੀਅਰ, ਇਸ਼ੂ ਪਾਸੀ ਪ੍ਰੈੱਸ ਸਕੱਤਰ, ਇਕਬਾਲ ਸਿੰਘ, ਅਮਨ ਸ਼ਰਮਾ ਜੁਆਇੰਟ ਕੈਸ਼ੀਅਰ, ਪ੍ਰਵੀਨ ਜਿੰਦਲ ਵਾਈਸ ਪ੍ਰਧਾਨ, ਡਾ: ਪ੍ਰਵੀਨ ਮੁੱਖ ਸਲਾਹਕਾਰ, ਰਾਜ ਕੁਮਾਰ ਵਰਮਾ ਸਟੇਜ਼ ਸੈਕਟਰੀ, ਅਸ਼ੋਕ ਕੁਮਾਰ ਨਿਹਾਲਾ, ਰਾਜ ਕੁਮਾਰ ਠਾਕੁਰ, ਡਾ: ਸ਼ਾਮ ਸੁੰਦਰ, ਰਾਮ ਕੁਮਾਰ ਛਾਪਾ, ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਅੰਮ੍ਰਿਤਪਾਲ ਸਿੰਘ ਜੌਹਲਾਂ, ਅਮਨਦੀਪ ਸਿੰਘ ਮਾਂਗਟ, ਬਲਵਿੰਦਰ ਸਿੰਘ ਮਰਾਹੜ੍ਹ ਜਲਾਲਦੀਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ‘ਆਪ’ ਪਾਰਟੀ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਅਗਲੀ ਖ਼ਬਰ ਜਗਰਾਉਂ ਸ਼ਹਿਰ ਦੇ ਹਲਵਾਈਆਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਵੇਚੀਆਂ ਮਠਿਆਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।