20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਭਾਈ ਪਰਵਿੰਦਰ ਸਿੰਘ ਝੋਟਾ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਇਕਾ ਬੀਬੀ ਮਾਣੂੰਕੇ ਦੀ ਰਿਹਾਇਸ਼ ਦੇ ਬਾਹਰ ਧਰਨਾ

ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ)-ਪਿਛਲੇ ਦਿਨੀਂ ਇਕ ਨਸ਼ਿਆਂ ਦੇ ਵਪਾਰੀ ਵਲੋਂ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਇਨਸਾਫ਼ ਲਈ ਸੰਘਰਸ਼ ਕਮੇਟੀ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਅੱਗੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਘਰ ਅੱਗੇ ਧਰਨਾ ਦਿੱਤਾ ਗਿਆ ਤੇ ਘਰ ਦੇ ਬਾਹਰ ਲਾਹਣਤੀ ਪੱਤਰ ਚਿਪਕਾਇਆ ਗਿਆ।

ਅਜੀਤ ਡੈਸਕ 20-10-2026
ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ)-ਪਿਛਲੇ ਦਿਨੀਂ ਇਕ ਨਸ਼ਿਆਂ ਦੇ ਵਪਾਰੀ ਵਲੋਂ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਇਨਸਾਫ਼ ਲਈ ਸੰਘਰਸ਼ ਕਮੇਟੀ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਅੱਗੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਘਰ ਅੱਗੇ ਧਰਨਾ ਦਿੱਤਾ ਗਿਆ ਤੇ ਘਰ ਦੇ ਬਾਹਰ ਲਾਹਣਤੀ ਪੱਤਰ ਚਿਪਕਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਐੱਸ.ਆਰ. ਕਲੇਰ ਦੀ ਅਗਵਾਈ ਹੇਠ ਹਲਕੇ ਦੇ ਸਮੁੱਚੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਅਨੁਸਾਰ ਲੋਕ ਆਪਣੇ ਘਰਾਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਕਈ ਚਰਚਿਤ ਘਟਨਾਵਾਂ ਨੇ ਵੀ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਅਵਤਾਰ ਸਿੰਘ ਬਿੱਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਰਣਧੀਰ ਸਿੰਘ ਚਕਰ, ਪ੍ਰਧਾਨ ਸ਼ਿਵਰਾਜ ਸਿੰਘ, ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ, ਪ੍ਰਧਾਨ ਮਨਦੀਪ ਸਿੰਘ ਗਾਲਿਬ, ਪ੍ਰਧਾਨ ਤਜਿੰਦਰ ਸਿੰਘ ਕੰਨੀਆਂ, ਪ੍ਰਧਾਨ ਚਰਨਜੀਤ ਸਿੰਘ ਜਗਰਾਉਂ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਜਤਿੰਦਰ ਸਿੰਘ ਗਰੇਵਾਲ, ਗੁਰਫਤਿਹ ਸਿੰਘ ਗਰੇਵਾਲ, ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਪ੍ਰਧਾਨ ਪਰਮਿੰਦਰ ਸਿੰਘ ਕੰਬੋ ਹਠੂਰ, ਪ੍ਰਧਾਨ ਜਸਪ੍ਰੀਤ ਸਿੰਘ ਲੱਖਾ ਚਕਰ, ਪ੍ਰਧਾਨ ਸੁਖਦੇਵ ਸਿੰਘ ਜੱਗਾ ਸੇਖੋਂ, ਗੁਰਪ੍ਰੀਤ ਸਿੰਘ ਬੱਸੂਵਾਲ, ਹਰਦੇਵ ਸਿੰਘ ਬੌਬੀ, ਜਤਿੰਦਰ ਸਿੰਘ ਸਿੱਧਵਾਂ ਖੁਰਦ, ਦੀਪਇੰਦਰ ਸਿੰਘ ਭੰਡਾਰੀ, ਜਸਵੀਰ ਸਿੰਘ ਦੇਹੜਕਾ, ਬੂਟਾ ਸਿੰਘ ਭੰਮੀਪੁਰਾ, ਸੰਦੀਪ ਸਿੰਘ ਮੱਲ੍ਹਾ, ਸਤਨਾਮ ਸਿੰਘ ਬੱਸੂਵਾਲ, ਜਸਵੰਤ ਸਿੰਘ ਪੱਤੀ ਮੁਲਤਾਨੀ, ਗੁਰਵਿੰਦਰ ਤਰਫਕੋਟਲੀ, ਜਗਰੂਪ ਸਿੰਘ ਕੋਠੇ ਅੱਠ ਚੱਕ, ਜਗਦੇਵ ਸਿੰਘ ਲੰਮੇ, ਭਾਵਖੰਡਨ ਸਿੰਘ ਗਿੱਦੜਵਿੰਡੀ, ਗੁਰਬਚਨ ਸਿੰਘ ਬਾਘੀਆਂ, ਕਰਨੈਲ ਸਿੰਘ ਜਨੇਤਪੁਰਾ, ਬਲਰਾਜ ਸਿੰਘ ਗਰੇਵਾਲ ਲੀਲਾਂ, ਸਰਬਜੀਤ ਸਿੰਘ ਕਾਨੂੰਗੋ, ਸਾਬਕਾ ਸਰਪੰਚ ਨਿਰਭੈ ਸਿੰਘ ਅਲੀਗੜ੍ਹ, ਮਨਜੀਤ ਸਿੰਘ ਬਿੱਟੂ, ਮਿੰਟੂ ਸਵੱਦੀ, ਬੂਟਾ ਸਿੰਘ ਬੁਰਜ ਕੁਲਾਰਾ, ਨਿਰਮਲ ਸਿੰਘ ਬੁਰਜ਼ ਕੁਲਾਰਾ, ਬਲਵੰਤ ਸਿੰਘ ਬਾਦਲ ਹਠੂਰ, ਪ੍ਰਧਾਨ ਜਗਜੀਤ ਸਿੰਘ ਡੱਲ੍ਹਾ, ਬਿੱਟੂ ਸਿੱਧੂ ਡੱਲਾ, ਸੁਖਵੀਰ ਸਿੰਘ ਰਾਜੂ ਡਾਗੀਆਂ, ਜਸਵੰਤ ਸਿੰਘ ਗਰੇਵਾਲ ਗਾਲਿਬ, ਜਗਜੀਤ ਸਿੰਘ ਗਾਲਿਬ, ਭੁਪਿੰਦਰ ਸਿੰਘ ਗਾਲਿਬ, ਸਤਨਾਮ ਸਿੰਘ ਜਗਰਾਉਂ, ਕਮਲਦੀਪ ਸਿੰਘ ਜਗਰਾਉਂ, ਵਿੱਕੀ ਗਾਲਿਬ, ਪ੍ਰਧਾਨ ਜਤਿੰਦਰ ਸਿੰਘ ਕਲੇਰ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਗਾਲਿਬ ਖੁਰਦ, ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਖੇਲਾ, ਪ੍ਰਧਾਨ ਜੈਪਾਲ ਸਿੰਘ ਸ਼ੇਰਪੁਰ, ਸਿਮਰਨ ਬਾਵਾ, ਕਰਮਜੀਤ ਸਿੰਘ ਕੋਠੇ ਸ਼ੇਰਜੰਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਨਤਕ ਜਥੇਬੰਦੀਆਂ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਹਲਕਾ ਵਿਧਾਇਕਾ ਜਗਰਾਉਂ ਦੇ ਘਰ ਅੱਗੇ ਰੋਸ ਧਰਨਾ ਅਗਲੀ ਖ਼ਬਰ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਰੋਸ ਪੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।