18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਹੋਦਿਆ ਅਥਲੈਟਿਕਸ ਮੀਟ ਵਿਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਅਥਲੀਟਾਂ ਚੰਗਾ ਕੀਤਾ ਪ੍ਰਦਰਸ਼ਨ

ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੁਆਰਾ ਜੂਨੀਅਰ ਐਥਲੈਟਿਕਸ ਮੀਟ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀਆਂ ਅਥਲੀਟਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕੀਆਂ ਦੀ 100 ਮੀਟਰ ਦੌੜ ਮੁਕਾਬਲੇ ਵਿਚ ਸਕੂਲ ਵਿਦਿਆਰਥਣ ਸੁਮਨਦੀਪ ਕੌਰ ਅਤੇ ਰਮਨਦੀਪ ਕੌਰ ਦੋਵਾਂ ਵੱਖ-ਵੱਖ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 18-10-2026
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੁਆਰਾ ਜੂਨੀਅਰ ਐਥਲੈਟਿਕਸ ਮੀਟ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀਆਂ ਅਥਲੀਟਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕੀਆਂ ਦੀ 100 ਮੀਟਰ ਦੌੜ ਮੁਕਾਬਲੇ ਵਿਚ ਸਕੂਲ ਵਿਦਿਆਰਥਣ ਸੁਮਨਦੀਪ ਕੌਰ ਅਤੇ ਰਮਨਦੀਪ ਕੌਰ ਦੋਵਾਂ ਵੱਖ-ਵੱਖ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਰੁਕਾਵਟ ਦੌੜ ਵਿਚ ਅਵਨੀਤ ਕੌਰ ਤੀਸਰਾ ਸਥਾਨ ਲਿਆ। ਲੜਕਿਆਂ ਦੀ 100 ਮੀਟਰ ਦੌੜ ਵਿਚ ਜਸਰਾਜ ਸਿੰਘ ਜੇਤੂ ਰਿਹਾ, 200 ਮੀਟਰ ਦੌੜ ਵਿਚ ਅਰਮਾਨਦੀਪ ਸਿੰਘ ਤੀਸਰਾ ਅਤੇ 50 ਮੀਟਰ ਦੌੜ ਮੁਕਾਬਲੇ ’ਚ ਨਵਰਾਜ ਸਿੰਘ ਤੀਸਰਾ ਸਥਾਨ ਹਾਸਲ ਕੀਤਾ। ਸਹੋਦਿਆ ਥਲੈਟਿਕਸ ਮੀਟ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਦਾ ਸਕੂਲ ਪਹੁੰਚਣ ’ਤੇ ਮੈਡਮ ਜਸਵੀਰ ਕੌਰ ਗਰੇਵਾਲ, ਹੋਰ ਅਧਿਆਪਕਾਂ ਸਵਾਗਤ ਕੀਤਾ। ਮੈਡਮ ਗਰੇਵਾਲ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ, ਖੇਡਾਂ ਨਾਲ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ, ਖੇਡ ਭਾਵਨਾ ਅਤੇ ਚੰਗਾ ਤਜਰਬਾ ਹਾਸਲ ਹੁੰਦਾ ਹੈ। ਇਥੇ ਵਰਣਨਯੋਗ ਹੈ ਕਿ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਗਤੀਵਿਧੀਆਂ ਅਤੇ ਖੇਡਾਂ ਦੇ ਖੇਤਰ ਵਿਚ ਨਿੱਤ ਨਵੀਂਆਂ ਉਪਲਬਧੀ ਹਾਸਲ ਕਰਕੇ ਚੰਗਾ ਨਾਮਣਾ ਖੱਟ ਰਹੇ ਹਨ।
ਪਿਛਲੀ ਖ਼ਬਰ 22 ਨੂੰ ਸਾਹਨੇਵਾਲ ਵਿਖੇ ਜਾਗਰੂਕ ਦਿਵਸ ਮਨਾਇਆ ਜਾਵੇਗਾ ਪ੍ਰਧਾਨ-ਗੁਰਪ੍ਰੀਤ ਸਿੰਘ ਕੈਰੋਂ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਹਰ ਵਿਅਕਤੀ ਨੂੰ ਦੁੱਖ- ਪ੍ਰਧਾਨ ਜਗਦੇਵ ਸਿੰਘ ਅਕਾਲਗੜ੍ਹ ਮਾਮਲੇ ’ਤੇ ਸਿਆਸਤ ਕਰਨਾ ਮੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।