13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜਗਰਾਉਂ ਮਾਰਕੀਟ ਕਮੇਟੀ ਦੀ ਸਾਢੇ ਤਿੰਨ ਦਹਾਕੇ ਪੁਰਾਣੀ ਇਮਾਰਤ ਦੇ ਭਾਗ ਜਾਗੇ, ਹੁਣ ਹੋਵੇਗੀ ਕਾਇਆ-ਕਲਪ

ਜਗਰਾਉਂ, 12 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਮਾਰਕੀਟ ਕਮੇਟੀ ਜਗਰਾਉਂ ਦੀ ਕਰੀਬ 35 ਸਾਲ ਪੁਰਾਣੀ ਇਮਾਰਤ ਦੀ ਖਸਤਾ ਹਾਲਤ ਨੂੰ ਸੁਧਾਰਨ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਰਕੀਟ ਕਮੇਟੀ ਦੀ ਇਮਾਰਤ ਦੇ ਅੰਦਰੂਨੀ ਹਿੱਸੇ ਅਤੇ ਕੈਂਪਸ ਦੇ ਨਵੀਂਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਕਿਸੇ ਚੇਅਰਮੈਨ ਅਤੇ ਸਕੱਤਰ ਨੇ ਇੰਨ੍ਹਾਂ ਸਮੱਸਿਆਵਾਂ ਵੱਲ ਧਿਆਨ ਹੀ ਨਹੀਂ ਦਿੱਤਾ।

ਮਾਰਕੀਟ ਕਮੇਟੀ ਜਗਰਾਉਂ ਦੀ ਇਮਾਰਤ ਦਾ ਬਾਹਰੀ ਦ੍ਰਿਸ਼। ਤਸਵੀਰ: ਭੁਪਿੰਦਰ ਸਿੰਘ ਮੁਰਲੀ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਕੰਵਲਪ੍ਰੀਤ ਸਿੰਘ ਕਲਸੀ। ਤਸਵੀਰਾਂ: ਭੁਪਿੰਦਰ ਸਿੰਘ ਮੁਰਲੀ 13-10-2026
ਜਗਰਾਉਂ, 12 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਮਾਰਕੀਟ ਕਮੇਟੀ ਜਗਰਾਉਂ ਦੀ ਕਰੀਬ 35 ਸਾਲ ਪੁਰਾਣੀ ਇਮਾਰਤ ਦੀ ਖਸਤਾ ਹਾਲਤ ਨੂੰ ਸੁਧਾਰਨ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਰਕੀਟ ਕਮੇਟੀ ਦੀ ਇਮਾਰਤ ਦੇ ਅੰਦਰੂਨੀ ਹਿੱਸੇ ਅਤੇ ਕੈਂਪਸ ਦੇ ਨਵੀਂਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਕਿਸੇ ਚੇਅਰਮੈਨ ਅਤੇ ਸਕੱਤਰ ਨੇ ਇੰਨ੍ਹਾਂ ਸਮੱਸਿਆਵਾਂ ਵੱਲ ਧਿਆਨ ਹੀ ਨਹੀਂ ਦਿੱਤਾ। ਇਸੇ ਕਰਕੇ ਕੈਂਪਸ ਦੇ ਅੰਦਰ ਤੇ ਬਾਹਰ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਪਰ ਹੁਣ ਮੌਜੂਦਾ ਮਾਰਕੀਟ ਕਮੇਟੀ ਦੇ ਥੋੜ੍ਹੇ ਸਮੇਂ ਲਈ ਬਣੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਵਲੋਂ ਮਾਰਕੀਟ ਕਮੇਟੀ ਦੇ ਕੈਂਪਸ ਦੀ ਹਾਲਤ ਸੁਧਾਰਨ ਲਈ ਯਤਨ ਤੇਜ਼ ਕਰਦਿਆਂ ‘ਆਪ’ ਸਰਕਾਰ ਤੋਂ ਗ੍ਰਾਂਟ ਪਾਸ ਕਰਵਾਈ ਗਈ ਹੈ। ਜਿਸਦੇ ਚੱਲਦਿਆਂ ਨਵੀਂਨੀਕਰਨ ਪ੍ਰੋਜੈਕਟ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ 30 ਲੱਖ ਰੁਪਏ ਦਾ ਐਸਟੀਮੇਟ ਪਾਸ ਕਰ ਦਿੱਤਾ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਸਿਵਲ ਇੰਜੀਨੀਅਰਿੰਗ ਵਿੰਗ ਵੱਲੋਂ ਮਨਜ਼ੂਰ ਕੀਤੇ ਇਸ ਐਸਟੀਮੇਟ ਤਹਿਤ ਇਮਾਰਤ ਦੀ ਮੁਰੰਮਤ, ਬਿਜਲੀ ਦੀ ਫਿਟਿੰਗ ਅਤੇ ਹੋਰ ਲੋੜੀਂਦੇ ਸੁਧਾਰ ਕੀਤੇ ਜਾਣੇ ਹਨ। ਇਸ ਕੰਮ ਦਾ ਠੇਕਾ ਜਸ਼ਨ ਬਰਾੜ ਵੱਲੋਂ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਵਲਪ੍ਰੀਤ ਸਿੰਘ ਕਲਸੀ ਨੇ ਦੱਸਿਆ ਕਿ ਜਗਰਾਉਂ ਮਾਰਕੀਟ ਕਮੇਟੀ ਦੀ ਇਮਾਰਤ ਲੰਮੇ ਸਮੇਂ ਤੋਂ ਖਸਤਾ ਹਾਲਤ ਸੀ ਅਤੇ ਸਾਂਭ-ਸੰਭਾਲ ਦੀ ਉਡੀਕ ਕਰ ਰਹੀ ਸੀ। ਇਮਾਰਤ ਦੀ ਅੰਦਰੂਨੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਸੀ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਮਾਰਤ ਦੇ ਨਵੀਂਨੀਕਰਨ ਦੀ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਪੁਰਾਣੇ ਢਾਂਚੇ ਨੂੰ ਸੁਧਾਰਨ ਦੇ ਨਾਲ-ਨਾਲ ਕਿਸਾਨਾਂ ਲਈ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਨੇ ਕਿਹਾ ਕਿ ਕਰੀਬ ਸਾਢੇ ਤਿੰਨ ਦਹਾਕੇ ਪੁਰਾਣੀ ਇਸ ਇਮਾਰਤ ਦੀ ਸਮੇਂ ਸਿਰ ਸਾਂਭ-ਸੰਭਾਲ ਨਾ ਹੋਣ ਕਾਰਨ ਇਸ ਦੀ ਹਾਲਤ ਖਸਤਾ ਹੋ ਗਈ ਸੀ। ਉਨ੍ਹਾਂ ਅਨੁਸਾਰ ਪਿਛਲੀਆਂ ਸਰਕਾਰਾਂ ਦੇ ਸਮੇਂ ਇਮਾਰਤ ਵੱਲ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਇੱਥੇ ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਹਾਲਤ ਵੀ ਤਸੱਲੀਬਖ਼ਸ਼ ਨਹੀਂ ਰਹੀ। ਇਮਾਰਤ ਅੰਦਰ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਡੀ ਦੀ ਇਮਾਰਤ ਸਿਰਫ਼ ਦਫ਼ਤਰੀ ਕੰਮਾਂ ਤੱਕ ਸੀਮਤ ਨਹੀਂ ਹੁੰਦੀ, ਸਗੋਂ ਕਿਸਾਨਾਂ ਅਤੇ ਹੋਰ ਲੋਕਾਂ ਦੀ ਸਹੂਲਤ ਲਈ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਇਮਾਰਤ ਨੂੰ ਸਾਫ਼-ਸੁਥਰਾ, ਸੁਚੱਜਾ ਅਤੇ ਵਰਤੋਂਯੋਗ ਬਣਾਉਣਾ ਸਮੇਂ ਦੀ ਲੋੜ ਸੀ। ਨਵੀਂਨੀਕਰਨ ਦਾ ਮੁੱਖ ਉਦੇਸ਼ ਪੁਰਾਣੀ ਇਮਾਰਤ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਇੱਥੇ ਆਉਣ ਵਾਲੇ ਕਿਸਾਨਾਂ ਨੂੰ ਬਿਹਤਰ ਮਾਹੌਲ ਮੁਹੱਈਆ ਕਰਵਾਉਣਾ ਹੈ। ਮੀਟਿੰਗ ਹਾਲ, ਕਿਸਾਨਾਂ ਲਈ ਆਰਾਮ ਘਰ, ਇਸ਼ਨਾਨ ਘਰ ਬਣਨਗੇ ਨਵੀਂਨੀਕਰਨ ਦੇ ਕੰਮ ਤਹਿਤ ਮਾਰਕੀਟ ਕਮੇਟੀ ’ਚ ਮੀਟਿੰਗ ਹਾਲ, ਕਿਸਾਨਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਆਰਾਮ ਘਰ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੁਰਾਣੇ ਪਖਾਨਿਆਂ ਦੀ ਥਾਂ ਨਵੇਂ ਅਤੇ ਸਾਫ਼-ਸੁਥਰੇ ਪਖਾਨੇ ਬਣਾਏ ਜਾਣਗੇ। ਇਸ਼ਨਾਨ ਘਰ ਦੀ ਸਹੂਲਤ ਨੂੰ ਵੀ ਬਿਹਤਰ ਬਣਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਸਫ਼ਾਈ ਅਤੇ ਨਿੱਜੀ ਸਫ਼ਾਈ ਨਾਲ ਸਬੰਧਤ ਬੁਨਿਆਦੀ ਸਹੂਲਤਾਂ ਮਿਲ ਸਕਣ। ਖ਼ਾਸ ਕਰਕੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਮੰਡੀ ਜਾਂ ਮਾਰਕੀਟ ਕਮੇਟੀ ਦੇ ਕੰਮਾਂ ਲਈ ਆਉਣ ਵਾਲੇ ਕਿਸਾਨਾਂ ਨੂੰ ਕਈ ਵਾਰ ਲੰਮਾ ਸਮਾਂ ਇੱਥੇ ਰੁਕਣਾ ਪੈਂਦਾ ਹੈ। ਅਜਿਹੇ ਵਿੱਚ ਕਿਸਾਨ ਆਰਾਮ ਘਰ, ਪਖਾਨਿਆਂ ਅਤੇ ਇਸ਼ਨਾਨ ਘਰ ਦੀ ਉਪਲਬਧਤਾ ਉਨ੍ਹਾਂ ਲਈ ਲਾਹੇਵੰਦ ਸਾਬਤ ਹੋਵੇਗੀ। ਇਹ ਸਹੂਲਤਾਂ ਕਿਸਾਨਾਂ ਦੀ ਸਹੂਲਤ ਅਤੇ ਸਨਮਾਨ ਨੂੰ ਧਿਆਨ ਵਿੱਚ ਰੱਖਦਿਆਂ ਅਹਿਮ ਮੰਨੀਆਂ ਜਾ ਰਹੀਆਂ ਹਨ। 1
ਪਿਛਲੀ ਖ਼ਬਰ ਸ. ਸ. ਸ. ਸਕੂਲ ਚੱਕ ਕਲਾਂ ਦੇ ਵਾਲੀਬਾਲ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ’ਤੇ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਗਿਆਨ ਨਾਲ ਜੁੜ ਕੇ ਮਨੁੱਖ ਚੰਗੇ-ਮਾੜੇ ਦੇ ਫ਼ਰਕ ਨੂੰ ਸਮਝਦਾ-ਬਾਬਾ ਤੇਜਿੰਦਰ ਸਿੰਘ ਨਾਨਕਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।